ਪਟਿਆਲਾ/ਸਨੌਰ (ਮਨਦੀਪ ਜੋਸਨ, ਬਲਜਿੰਦਰ, ਪਰਮੀਤ) - ਵਿਧਾਨ ਸਭਾ ਹਲਕਾ ਸਨੌਰ ਦੇ ਸਨੌਰ ਥਾਣਾ ਅਧੀਨ ਪੈਂਦੇ ਪਿੰਡ ਖੁੱਡਾ ਵਿਖੇ ਦੁਪਿਹਰ ਸਮੇਂ ਬੂਥ ਕੈਪਚਰਿੰਗ ਹੋ ਗਈ ਤੇ ਕੁਝ ਨੌਜਵਾਨ ਹੰਗਾਮਾ ਕਰਦੇ ਹੋਏ ਬੈਲੇਟ ਬਾਕਸ ਲੈ ਕੇ ਭੱਜ ਗਏ, ਜੋ ਕਿ ਕੁਝ ਦੇਰ ਬਾਅਦ ਹੀ ਨੇੜੇ ਖੇਤਾਂ 'ਚੋਂ ਬਰਾਮਦ ਕਰ ਲਿਆ ਗਿਆ। ਇਸ ਮਗਰੋਂ ਹਾਲਾਤ ਤਣਾਅਪੂਰਨ ਹੋ ਗਏ ਅਤੇ ਗੋਲੀ ਚੱਲ ਗਈ ਤੇ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਮਾਹੌਲ ਤਣਾਅਪੂਰਨ ਹੁੰਦਾ ਦੇਖ ਡੀ.ਐੱਸ.ਪੀ. ਗੁਰਦੇਵ ਸਿੰਘ ਧਾਲੀਵਾਲ, ਐੱਸ.ਐੱਚ.ਓ. ਸਨੌਰ ਹਰਿੰਦਰ ਸਿੰਘ ਭਾਰੀ ਪੁਲਸ ਫੋਰਸ ਬਲ ਨਾਲ ਪੁੱਜੇ, ਜਿਨ੍ਹਾਂ ਨੇ ਸਥਿਤੀ ਨੂੰ ਕੰਟਰੋਲ ਕੀਤਾ, ਜਿਸ ਤੋਂ ਬਾਅਦ ਉਥੇ ਐੱਸ.ਡੀ.ਐੱਮ. ਪਟਿਆਲਾ ਮਨਜੀਤ ਕੌਰ ਪੁੱਜੇ, ਜਿਨ੍ਹਾਂ ਨੇ ਹਾਲਾਤਾਂ ਨੂੰ ਦੇਖਦੇ ਹੋਏ ਚੋਣ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ- ਨਵਾਂ ਮਾਮਲਾ ; ਪਹਿਲਾਂ 2 ਵੋਟਾਂ ਤੋਂ ਜਿੱਤਿਆ ਉਮੀਦਵਾਰ, ਫ਼ਿਰ ਅਧਿਕਾਰੀਆਂ ਨੇ ਉਹੀ 2 ਵੋਟਾਂ ਕਰ'ਤੀਆਂ ਰੱਦ !
ਇਸ ਸਬੰਧੀ ਸਰਪੰਚੀ ਦੇ ਉਮੀਦਵਾਰ ਜੋਗਿੰਦਰ ਸਿੰਘ ਓਰਫ ਮੋਤੀ ਨੇ ਦੱਸਿਆ ਕਿ ਲਗਭਗ ਦਰਜਨ ਗੱਡੀਆਂ ’ਚ ਹਥਿਆਰਬੰਦ ਵਿਅਕਤੀ ਪਹੁੰਚੇ, ਜਿਨ੍ਹਾਂ ਨੇ ਦਰਜਨ ਭਰ ਫਾਇਰ ਕੀਤੇ। ਇਸ ਗੋਲੀਬਾਰੀ ਦੌਰਾਨ ਵੋਟਰ ਸਰਬਜੀਤ ਸਿੰਘ ਓਰਫ ਸੋਨੀ ਜ਼ਖਮੀ ਹੋ ਗਿਆ।
ਇਸ ਮੌਕੇ ਪੁਲਸ ਦੇ ਉਪ ਕਪਤਾਨ ਗੁਰਦੇਵ ਸਿੰਘ ਧਾਲੀਵਾਲ ਅਤੇ ਥਾਣਾ ਸਨੌਰ ਮੁਖੀ ਹਰਿੰਦਰ ਸਿੰਘ ਭਾਰੀ ਪੁਲਸ ਬਲ ਦੇ ਨਾਲ ਪਹੁੰਚੇ ਅਤੇ ਹਾਲਾਤਾਂ ਨੂੰ ਕੰਟਰੋਲ ਕਰਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਬੂਥ ਤੋਂ ਦੂਰ ਕਰ ਦਿੱਤਾ। ਇਸ ਦੌਰਾਨ ਐੱਸ.ਡੀ.ਐੱਮ. ਮਨਜੀਤ ਕੌਰ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ
NEXT STORY