ਚੰਡੀਗੜ੍ਹ : ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ 07 ਅਕਤੂਬਰ 2024 ਤੱਕ ਸਰਪੰਚਾਂ ਲਈ ਉਮੀਦਵਾਰਾਂ ਵੱਲੋਂ ਕੁੱਲ 20,147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ ਅਤੇ ਪੰਚਾਂ ਲਈ ਉਮੀਦਵਾਰਾਂ ਵੱਲੋਂ ਕੁੱਲ 31381 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਸਰਪੰਚਾਂ ਲਈ ਵਾਪਸੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ 25588 ਹਨ ਅਤੇ ਪੰਚਾਂ ਲਈ ਵਾਪਸੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ 80598 ਹਨ। ਇਸ ਤੋਂ ਇਲਾਵਾ ਸਰਪੰਚਾਂ ਲਈ ਕੁੱਲ 3798 ਨਿਰਵਿਰੋਧ ਉਮੀਦਵਾਰ ਹਨ ਅਤੇ ਪੰਚਾਂ ਲਈ ਕੁੱਲ 48861 ਨਿਰਵਿਰੋਧ ਉਮੀਦਵਾਰ ਹਨ।
ਦੇਖੋ ਜ਼ਿਲ੍ਹਾ ਵਾਰ ਸੂਚੀ-


ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ 'ਤੇ ਰੋਕ ਮਗਰੋਂ ਸੁਣੋ ਕੀ ਬੋਲੇ ਪੰਜਾਬ ਦੇ AG ਗੁਰਮਿੰਦਰ ਸਿੰਘ
NEXT STORY