ਟਾਲਾ, (ਬੇਰੀ, ਅਸ਼ਵਨੀ, ਜ.ਬ.)- ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਕਰਮਚਾਰੀ ਐਸੋਸੀਏਸ਼ਨ ਬਟਾਲਾ ਵੱਲੋਂ ਅੱਜ ਕਲਮਛੋੜ ਹੜਤਾਲ ਕਰਦੇ ਹੋਏ ਬੀ.ਡੀ.ਓ. ਦਫਤਰ ਵਿਖੇ ਪ੍ਰਧਾਨ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਉਕਤ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀਆਂ ਪਿਛਲੇ ਕਈ ਮਹੀਨੀਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਬੰਦ ਕੀਤੀਆਂ ਤਨਖਾਹਾਂ ਜਾਰੀ ਕੀਤੀਆਂ, ਸੀ.ਪੀ.ਐੱਫ. ਦੇ ਪੈਸੇ ਵੀ ਖਾਤਿਆਂ 'ਚ ਪਾਏ ਜਾਣ, ਸਰਕਾਰ ਵਲੋਂ ਬੰਦ ਕੀਤੀਆਂ ਗਈਆਂ ਪ੍ਰਮੋਸ਼ਨਾਂ ਚਾਲੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਮੰਗਾਂ ਮੰਨਣ ਤੱਕ ਸਾਡੀ ਹੜਤਾਲ ਮੁਕੰਮਲ ਜਾਰੀ ਰਹੇਗੀ। ਇਸ ਮੌਕੇ ਹਰਵਿੰਦਰ ਸਿੰਘ ਪੰਚਾਇਤ ਸਕੱਤਰ, ਸਕੱਤਰ ਕੁਲਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਕਰਮਚਾਰੀ ਹਾਜ਼ਰ ਸਨ।
ਦੋਰਾਂਗਲਾ/ਗੁਰਦਾਸਪੁਰ, (ਵਿਨੋਦ/ਨੰਦਾ)-ਪੰਚਾਇਤ ਸਕੱਤਰ ਯੂਨੀਅਨ ਬਲਾਕ ਦੋਰਾਂਗਲਾ 'ਚ ਸਮੂਹ ਪੰਚਾਇਤ ਸਮਿਤੀ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ।
ਬੁਲਾਰਿਆਂ ਵੱਲੋਂ ਪੰਚਾਇਤ ਸਮਿਤੀ ਕਰਮਚਾਰੀਆਂ ਦੀ ਤਨਖ਼ਾਹ ਸਰਕਾਰੀ ਖਜ਼ਾਨੇ 'ਚੋਂ ਦੇਣ, ਪੰਚਾਇਤ ਅਧਿਕਾਰੀਆਂ ਤੇ ਸੁਪਰਡੈਂਟ ਨੂੰ ਤਰੱਕੀ ਦੇ ਕੇ ਬੀ. ਡੀ. ਪੀ. ਓ. ਬਣਾਉਣ, ਸਮਿਤੀ ਕਰਮਚਾਰੀਆਂ ਦੇ ਸੀ. ਪੀ. ਐੱਫ. ਨੂੰ ਹਰ ਮਹੀਨੇ ਕਰਮਚਾਰੀਆਂ ਦੇ ਖਾਤੇ 'ਚ ਜਮ੍ਹਾ ਕਰਵਾਉਣ, ਸਮਿਤੀ ਕਰਮਚਾਰੀਆਂ ਦੀ ਬਕਾਇਆ ਤਨਖ਼ਾਹ ਤੁਰੰਤ ਜਾਰੀ ਕਰਨ, ਪੰਚਾਇਤ ਸਮਿਤੀ, ਜ਼ਿਲਾ ਪ੍ਰੀਸ਼ਦ ਕਰਮਚਾਰੀ ਜੋ ਕਿ ਸਾਲ 2004 ਤੋਂ ਬਾਅਦ ਭਰਤੀ ਹੋਏ ਸਨ, ਉਨ੍ਹਾਂ ਨੂੰ ਪੈਨਸ਼ਨ ਸਕੀਮ ਅਧੀਨ ਲਿਆਉਣ, ਪੰਚਾਇਤ ਸਮਿਤੀ ਤੇ ਜ਼ਿਲਾ ਪ੍ਰੀਸ਼ਦ 'ਚ ਤਨਖ਼ਾਹ ਤੇ ਸੀ. ਪੀ. ਐੱਫ. ਦੇ ਪੈਸੇ ਦੇ ਦੁਰਪ੍ਰਯੋਗ ਸਬੰਧੀ ਮੈਜਿਸਟ੍ਰੇਟ ਜਾਂਚ ਕਰਵਾਉਣ ਆਦਿ ਦੀ ਮੰਗ ਕੀਤੀ ਗਈ। ਇਸ ਮੌਕੇ ਕਮਲਜੀਤ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਰਜਵਿੰਦਰ ਕੌਰ, ਹਰੀਸ਼ ਕੁਮਾਰ, ਸਕੱਤਰ ਸੁਪਰਡੈਂਟ ਆਦਿ ਹਾਜ਼ਰ ਸਨ।
ਸੀਵਰੇਜ ਦਾ ਗੰਦਾ ਪਾਣੀ ਬਠਿੰਡਾ ਰਜਬਾਹੇ 'ਚ ਭਰਿਆ
NEXT STORY