ਮੋਗਾ (ਵੈੱਬ ਡੈੱਸਕ, ਕਸ਼ਿਸ਼) : ਮੋਗਾ ਦੇ ਪਿੰਡ ਘਲ ਕਲਾਂ ਦਾ ਇਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ। ਲਵ ਮੈਰਿਜ ਕਰਵਾਉਣ ਵਾਲੇ ਮੁੰਡੇ ਦੀ ਮਾਂ ਅਤੇ ਪਰਿਵਾਰ ਦੀ ਪਹਿਲਾਂ ਤਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਘਰੋਂ ਬਾਹਰ ਕੱਢ ਕੇ ਘਰ ਨੂੰ ਤਾਲਾ ਲਗਾ ਦਿੱਤਾ। ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀ ਦੇ ਪਰਿਵਾਰ ਨੇ ਕੋਈ ਕਾਰਵਾਈ ਨਹੀਂ ਕਰਵਾਈ ਪਰ ਦੋਸ਼ ਹੈ ਕਿ ਪਿੰਡ ਦੇ ਲੋਕਾਂ ਅਤੇ ਮਹਿਲਾ ਸਰਪੰਚ ਦੇ ਪਤੀ ਨੇ ਨੌਜਵਾਨ ਦੀ ਮਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਲੜਕੇ ਦੇ ਪਿਤਾ ਅਤੇ ਭਰਾ ਨਾਲ ਕੁੱਟਮਾਰ ਕੀਤੀ ਅਤੇ ਫਿਰ ਪਿੰਡ ਤੋਂ ਬਾਹਰ ਕੱਢ ਦਿੱਤਾ। ਬਾਅਦ ਵਿਚ ਲੋਕਾਂ ਨੇ ਪੀੜਤ ਪਰਿਵਾਰ ਦੇ ਘਰ ਨੂੰ ਤਾਲਾ ਜੜ੍ਹ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ 'ਤੇ ਕਾਰਵਾਈ, ਕਿਸੇ ਦਾ ਹੋਇਆ ਤਬਾਦਲਾ
ਜ਼ਖਮੀ ਪਰਿਵਾਰ ਨੂੰ 9 ਦਿਨ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ ਹੈ ਪਰ ਡਰ ਕਾਰਣ ਪਰਿਵਾਰ ਘਰ ਨਹੀਂ ਗਿਆ ਸਗੋਂ ਸੋਮਵਾਰ ਨੂੰ ਮੋਗਾ-ਫਿਰੋਜ਼ਪੁਰ ਰੋਡ ਸਥਿਤ ਪਿੰਡ ਜਗਰੂ ਵਿਚ ਅੰਡਰਬਰਿੱਜ ਦੇ ਹੇਠਾਂ ਰਾਤ ਕੱਟੀ ਅਤੇ ਫਿਰ ਮੰਗਲਵਾਰ ਸਵੇਰੇ ਇਨਸਾਫ ਲਈ ਐੱਸ. ਐੱਸ. ਪੀ. ਦਫਤਰ ਪਹੁੰਚਿਆ। ਮਾਮਲੇ ਨੇ ਜਦੋਂ ਤੂਲ ਫੜ ਲਿਆ ਮਹਿਲਾ ਸਰਪੰਚ ਦਾ ਪਤੀ ਸਿਆਸੀ ਆਗੂਆਂ ਦੀ ਸ਼ਰਨ ਵਿਚ ਚਲਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਬੇਟੇ ਨੇ 5 ਮਈ ਨੂੰ ਮੋਗਾ ਅਦਾਲਤ ਵਿਚ ਪ੍ਰੇਮ ਵਿਆਹ ਕੀਤਾ ਸੀ। ਫਿਰ ਦੋਵਾਂ (ਕੁੜੀ ਮੁੰਡੇ) ਨੇ ਪਿੰਡ ਛੱਡ ਦਿੱਤਾ। 21 ਜੁਲਾਈ ਰਾਤ ਨੂੰ ਪਿੰਡ ਦੇ ਕੁਝ ਲੋਕਾਂ ਨੇ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੰ ਘਰੋਂ ਕੱਢ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ, ਸਰਕਾਰ ਨੇ ਜਾਰੀ ਕੀਤੇ ਹੁਕਮ
ਦੂਜੇ ਪਾਸੇ ਮਹਿਲਾ ਸਰਪੰਚ ਦੇ ਪਤੀ ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਅਕਤੂਬਰ 2024 ਵਿਚ ਪਿੰਡ ਵਿਚ ਨਵੀਂ ਪੰਚਾਇਤ ਬਣੀ ਸੀ। ਪੰਚਾਇਤ ਨੇ ਸਰਬ ਸੰਮਤੀ ਨਾਲ ਇਕ ਪ੍ਰਸਤਾਅ ਪਾਸ ਕੀਤਾ ਸੀ ਕਿ ਪਿੰਡ ਦਾ ਕੋਈ ਲੜਕਾ ਪਿੰਡ ਦੀ ਲੜਕੀ ਨਾਲ ਜੇ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਸ ਦੀ ਮਦਦ ਕਰਨ ਵਾਲੇ ਨੂੰ ਵੀ ਪਿੰਡ ਵਿਚੋਂ ਬਾਹਰ ਕੱਢਿਆ ਜਾਵੇਗਾ। ਪਰਿਵਾਰ ਦਾ ਪੁੱਤ 4 ਮਹੀਨੇ ਪਹਿਲਾਂ ਲੜਕੀ ਨੂੰ ਆਪਣੇ ਨਾਲ ਲੈ ਗਿਆ ਸੀ ਅਤੇ ਵਿਆਹ ਕਰਵਾ ਲਿਆ। ਚਾਰ ਮਹੀਨੇ ਬਾਅਦ ਜਦੋਂ ਉਕਤ ਲੜਕੀ ਪਰਤੀ ਤਾਂ ਕੁੜੀ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਗੁੱਸਾ ਫੁੱਟ ਗਿਆ ਅਤੇ ਲੋਕਾਂ ਨੇ ਲੜਕੇ ਪਰਿਵਾਰ ਦੀ ਕੁੱਟਮਾਰ ਕੀਤੀ। ਉਕਤ ਨੇ ਕਿਹਾ ਕਿ ਪਰਿਵਾਰ ਨੂੰ ਮੁਆਫੀ ਮੰਗਣ ਦੀ ਵੀ ਗੱਲ ਕਹੀ ਸੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਦਰਿਆ "ਚ ਅਚਾਨਕ ਵਧਿਆ ਪਾਣੀ, ਕਈ ਪਿੰਡਾਂ ਦਾ ਸੰਪਰਕ ਟੁੱਟਾ, ਸਕੂਲੋਂ ਵਾਪਸ ਮੁੜੇ ਵਿਦਿਆਰਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵਿਗੜੇਗਾ ਮੌਸਮ! 3 ਤਾਰੀਖ਼ ਤੱਕ ਜਾਰੀ ਹੋਈ ਚਿਤਾਵਨੀ, Alert ਰਹਿਣ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ
NEXT STORY