ਲੁਧਿਆਣਾ (ਸਲੂਜਾ): ਪੰਜ ਪਿਆਰੇ ਭਾਈ ਬਲਬੀਰ ਸਿੰਘ, ਭਾਈ ਮੇਜਰ ਸਿੰਘ, ਭਾਈ ਕੋਮਲ ਸਿੰਘ, ਭਾਈ ਕੁਲਵੰਤ ਸਿੰਘ ਤੇ ਭਾਈ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਆਸੀ ਅਕਸ ਨੂੰ ਬਚਾਉਣ ਲਈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਕ ਵਾਰ ਫਿਰ ਸੱਤਾ ਪ੍ਰਾਪਤੀ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜੇਲ ਦੀ ਹਵਾ ਖੁਆ ਸਕਦੇ ਹਨ।
ਇਹ ਵੀ ਪੜ੍ਹੋ : ਧੀ ਦੇ ਸਹੁਰਿਓਂ ਆਏ ਫੋਨ ਨੇ ਉਡਾਏ ਪਿਤਾ ਦੇ ਹੋਸ਼, ਜਦੋਂ ਜਾ ਕੇ ਵੇਖਿਆ ਤਾਂ ਮਰੀ ਮਿਲੀ ਚਾਵਾਂ ਨਾਲ ਵਿਆਹੀ ਧੀ
ਪੰਜ ਪਿਆਰੇ ਇਥੇ ਮਰਹੂਮ ਜਥੇਦਾਰ ਉਜਾਗਰ ਸਿੰਘ ਦੇ ਨਿਵਾਸ ’ਤੇ ਮਾਤਾ ਨਸੀਬ ਕੌਰ ਨਾਲ ਪੰਥਕ ਵਿਚਾਰਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੂਰੀ ਇਮਾਨਦਾਰੀ ਨਾਲ ਬਰਗਾੜੀ ਕਾਂਡ ਦੀ ਜਾਂਚ ਕੀਤੀ ਸੀ ਅਤੇ ਮੁਲਜ਼ਮ ਬੇਨਕਾਬ ਹੋਣ ਵਾਲੇ ਸਨ ਪਰ ਇਹ ਰਾਜਨੀਤੀ ਦੀ ਭੇਂਟ ਚੜ੍ਹ ਗਈ। ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਪੰਜ ਪਿਆਰਿਆਂ ਨੇ ਕਿਹਾ ਕਿ ਜਿਹੜੀਆਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਦੀ ਵਜ੍ਹਾ ਘੱਟ ਪਹਿਰੇਦਾਰੀ ਹੈ। ਇਸ ਗੱਲ ਨੂੰ ਸਿੱਖ ਤੇ ਧਾਰਮਿਕ ਸੰਸਥਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਦਾਦੇ-ਪੋਤੇ ਦੀ ਜੋੜੀ ਨੇ ਕਰ ਦਿੱਤਾ ਕਮਾਲ, ਕਾਰਨਾਮਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ (ਤਸਵੀਰਾਂ)
ਇਸ ਦੌਰਾਨ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਅਕਾਲੀ, ਭਾਜਪਾ ਤੇ ਕਾਂਗਰਸ ਨੇ ਪੰਜਾਬ ਵਿਚ ਲੰਮਾ ਸਮਾਂ ਰਾਜ ਕੀਤਾ ਹੈ। ਕੀ ਹੁਣ ਪੰਜਾਬ ਵਿਚ ਸਿਆਸੀ ਬਦਲਾਅ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਪੰਜਾਬ ਵਿਚ ਸਿਆਸੀ ਬਦਲਾਅ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ : ਹੁਣ ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਹਥਿਆਰਾਂ ਦੀ ਮਾਰਕੀਟਿੰਗ, ਗੈਂਗਸਟਰਾਂ ਦੇ ਨਾਂ ’ਤੇ ਬਣੇ ਪੇਜਾਂ ’ਤੇ ਲਗਾਈ ਜਾ ਰਹੀ ਸੇਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿਆਸੀ ਬਿਆਨਬਾਜ਼ੀ ਤੋਂ ਉਲਟ ਬੋਲਦੇ ਹਨ ਤੱਥ, ਪੰਜਾਬ ’ਚ ਬਿਜਲੀ ਸਪਲਾਈ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ!
NEXT STORY