ਤਰਨਤਾਰਨ (ਰਮਨ)- ਤਰਨਤਾਰਨ ਜ਼ਿਲੇ ਅਧੀਨ ਆਉਂਦੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਨੰ. 54 ’ਤੇ ਸਥਿਤ ਥਾਣਾ ਸਰਹਾਲੀ ਨੂੰ 9 ਅਤੇ 10 ਦਸੰਬਰ ਦੀ ਦਰਮਿਆਨੀ ਰਾਤ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰ. ਪੀ. ਜੀ) ਲਾਂਚਰ ਨਾਲ ਨਿਸ਼ਾਨਾ ਬਣਾਇਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਅੱਤਵਾਦੀਆਂ ਵਲੋਂ ਕੀਤੇ ਗਏ ਇਸ ਹਮਲੇ ਸਮੇਂ ਥਾਣੇ ਵਿਚ ਮੌਜੂਦ ਥਾਣਾ ਮੁਖੀ ਸਮੇਤ ਕੁੱਲ 9 ਮੁਲਾਜ਼ਮ ਮੌਜੂਦ ਸਨ, ਜੋ ਵਾਲ-ਵਾਲ ਬਚ ਗਏ। ਪੁਲਸ ਨੇ ਹਮਲੇ ਲਈ ਵਰਤੇ ਗਏ ਲਾਂਚਰ ਅਤੇ ਉਸ ਦੇ ਪ੍ਰੋਪੈਲਰ ਨੂੰ ਕਬਜ਼ੇ ਵਿਚ ਲੈ ਕੇ ਫਾਰੈਂਸਿਕ ਲੈਬ ’ਚ ਜਾਂਚ ਲਈ ਭੇਜ ਦਿੱਤਾ ਹੈ। ਹਮਲਾਵਰਾਂ ਵਲੋਂ ਨੈਸ਼ਨਲ ਹਾਈਵੇ ਉੱਪਰ ਖੜ੍ਹੋ ਹੋ ਕੇ ਚਲਾਇਆ ਗਿਆ ਰਾਕੇਟ ਲਾਂਚਰ ਥਾਣੇ ਦੇ ਮੁੱਖ ਗੇਟ ਦੀ ਗਰਿੱਲ ਨੂੰ ਤੋੜਦਾ ਹੋਇਆ ਥਾਣੇ ਅੰਦਰ ਬਣੇ ਸਾਂਝ ਕੇਂਦਰ ਦੀ ਕੰਧ ਨਾਲ ਟਕਰਾ ਕੇ ਦਰਵਾਜ਼ੇ ਦੇ ਸ਼ੀਸ਼ੇ ਤੋੜਦਾ ਕਮਰੇ ਅੰਦਰ ਜਾ ਡਿੱਗਾ। ਇਸ ਹਮਲੇ ਮੌਕੇ ਸਾਂਝ ਕੇਂਦਰ ਅੰਦਰ ਕੋਈ ਵੀ ਕਰਮਚਾਰੀ ਤਾਇਨਾਤ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਕੈਨੇਡਾ 'ਚ ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼
ਗੁਰਪਤਵੰਤ ਸਿੰਘ ਪੰਨੂੰ ਨੇ ਲਈ ਜ਼ਿੰਮੇਵਾਰੀ
ਸੋਸ਼ਲ ਮੀਡੀਆ ਜ਼ਰੀਏ ਇਹ ਪਤਾ ਲੱਗਾ ਹੈ ਕਿ ਵਿਦੇਸ਼ ’ਚ ਬੈਠੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ। ਜਦੋਂ ਇਸ ਬਾਬਤ ਡੀ. ਜੀ. ਪੀ. ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਮਲੇ ਪਿੱਛੇ ਭਾਵੇਂ ਕੋਈ ਵਿਦੇਸ਼ ਬੈਠਾ ਹੋਵੇ, ਉਸ ਨੂੰ ਪੰਜਾਬ ਪੁਲਸ ਵਿਦੇਸ਼ ਤੋਂ ਵਾਪਸ ਭਾਰਤ ਲਿਆਉਣ ਲਈ ਹਰ ਯਤਨ ਕਰਦੀ ਹੋਈ ਸਖ਼ਤ ਸਜ਼ਾ ਦਿਵਾਏਗੀ।
ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੀ ਗਈ ਸਿੱਖ ਕੁੜੀ ਦੇ ਮਾਪਿਆਂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਉਥੇ ਹੀ ਥਾਣੇ ਅੰਦਰ ਰਾਤ ਡਿਊਟੀ ’ਤੇ ਤਾਇਨਾਤ ਮੁੱਖ ਮੁਨਸ਼ੀ ਬਿਸ਼ਨ ਦਾਸ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਬਹੁਤ ਤੇਜ਼ ਆਵਾਜ਼ ਵਾਲਾ ਇਕ ਧਮਾਕਾ ਹੋਇਆ, ਜਿਸ ਤੋਂ ਬਾਅਦ ਥਾਣੇ ਦੇ ਸਾਰੇ ਮੁਲਾਜ਼ਮ ਹਰਕਤ ਵਿਚ ਆ ਗਏ। ਜਦੋਂ ਤਕ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਥਾਣੇ ਵਿਚ ਬੰਬ ਧਮਾਕਾ ਹੋਇਆ ਉਦੋਂ ਤਕ ਹਮਲਾਵਰ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ, ਐੱਸ. ਪੀ. ਇਨਵੈਸਟੀਗੇਸ਼ਨ ਵਿਸ਼ਾਲਜੀਤ ਸਿੰਘ ਸਮੇਤ ਹੋਰ ਉੱਚ ਅਧਿਕਾਰੀ ਭਾਰੀ ਸੁਰੱਖਿਆ ਬਲਾਂ ਨਾਲ ਮੌਕੇ ’ਤੇ ਪੁੱਜੇ ਅਤੇ ਜ਼ਿਲੇ ਨੂੰ ਹਾਈ ਅਲਰਟ ਕਰਦੇ ਹੋਏ ਸੀਲ ਕਰ ਦਿੱਤਾ ਗਿਆ। ਥਾਣਾ ਸਰਹਾਲੀ ਵਿਖੇ ਲਗਾਏ ਕੈਮਰੇ ਖਰਾਬ ਦੱਸੇ ਜਾ ਰਹੇ ਹਨ, ਜਿਸ ਕਾਰਨ ਹਮਲਾਵਰਾਂ ਦੀ ਕੋਈ ਵੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਆਸਟ੍ਰੇਲੀਆ 'ਚ ਵਾਪਰੇ ਕਾਰ ਹਾਦਸੇ 'ਚ ਪੰਜਾਬੀ ਦੀ ਮੌਤ, ਪਤਨੀ ਅਤੇ ਬੱਚੇ ਜ਼ਖ਼ਮੀ
ਇਸ ਹਮਲੇ ਤੋਂ ਬਾਅਦ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਜ਼ਿਲਾ ਤਰਨਤਾਰਨ ਪੁਲਸ ਨਾਲ ਸੰਪਰਕ ਕਰਦੇ ਹੋਏ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਹੋਰ ਖੁਫੀਆ ਏਜੰਸੀਆਂ ਵਲੋਂ ਵੀ ਜ਼ਿਲਾ ਪੁਲਸ ਨਾਲ ਸੰਪਰਕ ਜਾਰੀ ਹੈ। ਹਮਲੇ ਲਈ ਵਰਤੋਂ ’ਚ ਲਿਆਂਦਾ ਗਿਆ ਆਰ. ਪੀ. ਜੀ-28 ਲਾਂਚਰ ਰਸ਼ੀਆ ਦਾ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਦੀ 300 ਮੀਟਰ ਤੱਕ ਮਾਰ ਹੁੰਦੀ ਹੈ ਅਤੇ ਇਸ ਦਾ 13 ਕਿਲੋ ਭਾਰ ਹੈ। ਇਸਦੇ ਪਾਕਿਸਤਾਨ ਵੱਲੋਂ ਸਮੱਗਲਿੰਗ ਰਾਹੀਂ ਭਾਰਤ ਪੁੱਜੇ ਹੋਣ ਦੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਸ ਸਾਲ ਰਿਪੋਰਟਿੰਗ ਦੌਰਾਨ ਦੁਨੀਆ ਭਰ 'ਚ ਮਾਰੇ ਗਏ 67 ਮੀਡੀਆ ਕਰਮਚਾਰੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮੌਲਵੀ ਮਿਆਂ ਮਿੱਠੂ ਦੇ ਬ੍ਰਿਟੇਨ 'ਚ ਦਾਖ਼ਲੇ 'ਤੇ ਲੱਗੀ ਪਾਬੰਦੀ, ਜ਼ਬਰੀ ਧਰਮ ਪਰਿਵਰਤਣ ਵਿਰੁੱਧ ਸਰਕਾਰ ਨੇ ਚੁੱਕਿਆ ਕਦਮ
NEXT STORY