ਜਲੰਧਰ (ਵਰੁਣ)— ਪੀ. ਏ. ਪੀ. ਫਲਾਈਓਵਰ ਦੇ ਹੇਠਾਂ ਬਣੇ ਨਾਜਾਇਜ਼ ਆਟੋ ਸਟੈਂਡ ਅਤੇ ਰੇਹੜੀਆਂ ਵਾਲਿਆਂ ਨੂੰ ਟ੍ਰੈਫਿਕ ਪੁਲਸ ਨੇ ਚਿਤਾਵਨੀ ਦਿੱਤੀ ਹੈ। ਟੈਫਿਕ ਪੁਲਸ ਦੇ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਆਟੋ ਅਤੇ ਰੇਹੜੀਆਂ ਵਾਲਿਆਂ ਨੂੰ ਦੋ ਦਿਨਾਂ ਦੇ ਅੰਦਰ ਕਬਜ਼ਾ ਹਟਾਉਣ ਨੂੰ ਕਿਹਾ ਹੈ ।ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਉਨ੍ਹਾਂ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਰੇਹੜੀਆਂ ਅਤੇ ਆਟੋ ਵਾਲਿਆਂ ਕਾਰਨ ਜ਼ਿਆਦਾ ਭੀੜ ਰਹਿੰਦੀ ਹੈ। ਆਟੋ ਵਾਲਿਆਂ ਨੇ ਨਾਜਾਇਜ਼ ਸਟੈਂਡ ਬਣਾਇਆ ਹੋਇਆ ਹੈ ਜਿਥੇ ਦਰਜਨ ਤੋਂ ਵੀ ਜ਼ਿਆਦਾ ਆਟੋ ਖੜ੍ਹੇ ਰਹਿੰਦੇ ਹਨ ਜਦਕਿ ਰੇਹੜੀ ਵਾਲਿਆਂ ਨੇ ਵੀ ਕਬਜ਼ੇ ਕੀਤੇ ਹੋਏ ਹਨ।

ਏ. ਡੀ. ਸੀ. ਪੀ. ਬੁੱਧਵਾਰ ਨੂੰ ਆਪਣੀ ਟੀਮ ਦੇ ਨਾਲ ਪੀ. ਏ. ਪੀ. ਚੌਕ ਪਹੁੰਚੇ ਤਾਂ ਦੇਖਿਆ ਕਿ ਰੇਹੜੀ ਅਤੇ ਆਟੋ ਵਾਲਿਆਂ ਤੋਂ ਇਲਾਵਾ ਫਲਾਈਓਵਰ ਦੇ ਹੇਠਾਂ ਨਾਜਾਇਜ਼ ਤਰੀਕੇ ਨਾਲ ਢਾਬੇ ਤੱਕ ਖੁੱਲ੍ਹ ਚੁੱਕੇ ਹਨ। ਏ. ਡੀ. ਸੀ. ਪੀ. ਨੇ ਕਬਜ਼ਾ ਕਰਨ ਵਾਲਿਆਂ ਨੂੰ ਇਕੱਠਾ ਕਰ ਕੇ ਦੋ ਦਿਨਾਂ ਅੰਦਰ ਕਬਜ਼ਾ ਹਟਾਉਣ ਨੂੰ ਕਿਹਾ ਹੈ। ਏ. ਡੀ. ਸੀ. ਪੀ. ਨੇ ਕਿਹਾ ਕਿ ਦੋ ਦਿਨਾਂ ਤੋਂ ਬਾਅਦ ਉਹ ਦੁਬਾਰਾ ਮੌਕੇ ‘ਤੇ ਜਾਂਚ ਕਰਨ ਲਈ ਜਾਣਗੇ ਜੇਕਰ ਫਿਰ ਇਹੋ ਜਿਹਾ ਹੀ ਹਾਲ ਰਿਹਾ ਤਾਂ ਸਾਰਾ ਸਾਮਾਨ ਅਤੇ ਆਟੋ ਤੱਕ ਜ਼ਬਤ ਕੀਤੇ ਜਾਣਗੇ।
ਸਰਕਾਰੀ ਸਕੂਲ ਬਣਿਆ ਜੰਗ ਦਾ ਮੈਦਾਨ, ਦੋ ਮਹਿਲਾ ਅਧਿਆਪਕਾਂ ਭਿੜੀਆਂ (ਵੀਡੀਓ)
NEXT STORY