ਜਲੰਧਰ (ਮਹੇਸ਼)— ਜਲੰਧਰ ਦੇ ਪੀ. ਏ. ਪੀ. ਗੇਟ ਨੰਬਰ 3 ’ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਗੋਲ਼ੀ ਲੱਗਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਜਿਸ ਵਿਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਪਰਮਜੀਤ ਸਿੰਘ ਦੇ ਹੱਥੋਂ ਉਨ੍ਹਾਂ ਦੀ ਰਾਈਫਲ ਛੁੱਟ ਗਈ ਅਤੇ ਜਿਸ ਵਿਚੋਂ ਗੋਲੀ ਚੱਲ ਗਈ। ਗੋਲੀ ਚੱਲਣ ਕਾਰਣ ਏ.ਐੱਸ.ਆਈ. ਦੀ ਲੱਗ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜੋ - ਦੁਨੀਆ ਦੀ ਕਰੀਬ ਅੱਧੀ ਵ੍ਹਿਸਕੀ ਦੀ ਖਪਤ ਭਾਰਤ 'ਚ, ਸਭ ਤੋਂ ਵਧ ਵਿਕਣ ਵਾਲੇ 10 'ਚੋਂ 7 ਬ੍ਰਾਂਡ ਭਾਰਤ ਦੇ
ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਏ. ਐੱਸ. ਆਈ. ਪਰਮਜੀਤ ਸਿੰਘ ਪੀ. ਏ. ਪੀ. ਦੇ ਗੇਟ ਨੰਬਰ-3 ’ਤੇ ਡਿਊਟੀ ’ਤੇ ਤਾਇਨਾਤ ਸੀ। ਪਰਮਜੀਤ ਸਿੰਘ 27 ਬਟਾਲੀਅਨ ’ਚ ਤਾਇਨਾਤ ਸੀ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਆਈ. ਜੀ. ਐੱਸ. ਕੇ. ਵਾਲੀਆ, ਕਮਾਂਡੈਂਟ ਮਨਜੀਤ ਸਿੰਘ ਢੇਸੀ, ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਅਤੇ ਐੱਸ. ਐੱਚ. ਓ. ਕੈਂਟ ਅਜਾਇਬ ਸਿੰਘ ਪਹੁੰਚੇ।
ਨੋਟ-ਕੁਮੈਂਟ ਕਰ ਕੇ ਦੱਸੋ ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ।
ਕੈਪਟਨ ਸਰਕਾਰ ਧੱਕੇਸ਼ਾਹੀ ਨਾਲ ਦਬਾ ਨਹੀਂ ਸਕਦੀ ਅਧਿਆਪਕਾਂ ਦੀ ਆਵਾਜ਼: ਰੰਧਾਵਾ
NEXT STORY