ਜੈਤੋ (ਪਰਾਸ਼ਰ) - ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਸਪ੍ਰੀਤ ਸਿੰਘ ਧਾਲੀਵਾਲ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23ਵੀਂ ਸੀਨੀਅਰ, 18ਵੀਂ ਜੂਨੀਅਰ ਅਤੇ 2 ਸਬ- ਜੂਨੀਅਰ ਨੈਸ਼ਨਲ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ 2025-26 15 ਤੋਂ 18 ਜਨਵਰੀ 2026 ਤੱਕ ਸੀ. ਓ. ਈ. ਆਰ. ਯੂਨੀਵਰਸਿਟੀ, 7 ਕਿ. ਮੀ., ਹਰਿਦੁਆਰ ਨੈਸ਼ਨਲ ਹਾਈਵੇਅ, ਵਰਧਮਾਨਪੁਰਮ, ਰੂੜਕੀ, ਉੱਤਰਾਖੰਡ– 247667 ਵਿਚ ਆਯੋਜਿਤ ਕੀਤੀ ਜਾ ਰਹੀ ਹੈ। ਇਸ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਹੀ ਖਿਡਾਰੀ ਭਾਗ ਲੈਣਗੇ ਜੋ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣਗੇ। ਸੋ ਇਸ ਸਬੰਧੀ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਵੱਲੋਂ ਪੰਜਾਬ ਸਟੇਟ ਪੈਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ (ਮੁੰਡੇ ਅਤੇ ਕੁੜੀਆਂ) 28 ਦਸੰਬਰ ਨੂੰ ਵਿਸ਼ਵਕਰਮਾ ਧਰਮਸ਼ਾਲਾ ਕੋਟਕਪੂਰਾ ਰੋੜ ਨੇੜੇ ਬੱਸ ਸਟੈਂਡ ਜੈਤੋ ਮੰਡੀ ਜ਼ਿਲਾ ਫਰੀਦਕੋਟ ਵਿੱਚ ਕਰਵਾਈ ਜਾਵੇਗੀ। ਖਿਡਾਰੀਆਂ ਨੇ ਐਤਵਾਰ ਸਵੇਰੇ 9 ਵਜੇ ਪਹੁੰਚ ਕੇ ਰਿਪੋਰਟ ਕਰਨੀ ਹੈ।
2 ਦੇਸੀ ਪਿਸਟਲ ਅਤੇ 5 ਜਿੰਦਾ ਰੌਂਦਾਂ ਸਣੇ ਨਬਾਲਗ ਕਾਬੂ
NEXT STORY