ਹਰਿਆਣਾ (ਰੱਤੀ) - ਥਾਣਾ ਹਰਿਆਣਾ ਪੁਲਸ ਵੱਲੋਂ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਇੱਕ ਨਾਬਾਲਗ ਲੜਕੇ ਨੂੰ 2 ਨਾਜਾਇਜ਼ ਪਿਸਟਲਾਂ ਅਤੇ 5 ਜਿੰਦੇ ਰੌਂਦਾਂ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਏ.ਐਸ.ਆਈ. ਵਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਅੱਡਾ ਭੂੰਗਾ ਵਿਖੇ ਨਾਕਾਬੰਦੀ ਅਤੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਵੱਲੋਂ ਇਤਲਾਹ ਮਿਲੀ ਕਿ ਪਿੰਡ ਘੁਗਿਆਲ ਦਾ ਰਹਿਣ ਵਾਲਾ ਇੱਕ ਨਾਬਾਲਗ ਲੜਕਾ ਨਾਜਾਇਜ਼ ਅਸਲੇ ਸਮੇਤ ਵੇਰਕਾ ਮਿਲਕ ਪਲਾਂਟ ਕੰਗਮਾਈ ਨੇੜੇ ਕੱਚੇ ਰਸਤੇ ਉੱਤੇ, ਜੋ ਪਿੰਡ ਘੁਗਿਆਲ ਵੱਲ ਜਾਂਦਾ ਹੈ, ਬਿਨਾਂ ਨੰਬਰੀ ਮੋਟਰਸਾਈਕਲ ’ਤੇ ਖੜਾ ਹੈ।
ਸੂਚਨਾ ਦੇ ਆਧਾਰ ’ਤੇ ਜਦੋਂ ਪੁਲਸ ਟੀਮ ਮੌਕੇ ’ਤੇ ਪਹੁੰਚੀ ਤਾਂ ਮੁਖ਼ਬਰ ਵੱਲੋਂ ਦੱਸੇ ਹੁਲੀਏ ਅਨੁਸਾਰ ਲੜਕਾ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਖੜਾ ਦਿੱਸਿਆ। ਪੁਲਸ ਨੂੰ ਦੇਖ ਕੇ ਉਹ ਘਬਰਾ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੁਲਸ ਨੇ ਤੁਰੰਤ ਉਸਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਉਸਦੇ ਪਾਸੋਂ 7.65 ਐਮਐਮ ਦੇ 2 ਦੇਸੀ ਪਿਸਟਲ ਅਤੇ 32 ਬੋਰ ਦੇ 5 ਜਿੰਦੇ ਰੌਂਦ ਬਰਾਮਦ ਹੋਏ। ਨਾਬਾਲਗ ਲੜਕਾ ਮੌਕੇ ’ਤੇ ਅਸਲੇ ਸਬੰਧੀ ਕੋਈ ਵੀ ਲਾਇਸੈਂਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ।
ਪੁਲਸ ਵੱਲੋਂ ਉਕਤ ਨਾਬਾਲਗ ਸਮੇਤ 2 ਵਿਅਕਤੀਆਂ ਖ਼ਿਲਾਫ਼ ਆਰਮਜ਼ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬਾਗਬਾਨੀ 'ਚ ਪੰਜਾਬ ਦੇਸ਼ਭਰ 'ਚ ਨੰਬਰ 1, ਕਿਸਾਨਾਂ ਦੀ ਖੁਸ਼ਹਾਲੀ ਦਾ ਨਵਾਂ ਅਧਿਆਇ
NEXT STORY