ਅੰਮ੍ਰਿਤਸਰ (ਦਲਜੀਤ)- ਜ਼ਿਲ੍ਹੇ ’ਚ ਰੱਜ ਕੇ ਮਾਪਿਆਂ ਦਾ ਕਈ ਪ੍ਰਾਈਵੇਟ ਸਕੂਲ ਸ਼ੋਸ਼ਣ ਕਰ ਰਹੇ ਹਨ। ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਵਧੇਰੇ ਸਕੂਲ ਆਪਣੇ ਸਕੂਲ ਕੰਪਲੈਕਸ ’ਚ ਹੀ ਮੋਟੇ ਪੈਸੇ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿਤਾਬਾਂ ਦੇ ਰਹੇ ਹਨ। ਉਕਤ ਸਕੂਲਾਂ ਦੀ ਮਨਮਾਨੀ ਕਾਰਨ ਪ੍ਰਸ਼ਾਸਨ ਨੇਐਡਵਾਈਜ਼ਰੀ ਕੀਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਵੀ ਉਕਤ ਸਕੂਲ ਬਿਨਾਂ ਕਿਸੇ ਡਰ ਤੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਮਨਮਾਨੀਆਂ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪ੍ਰਾਈਵੇਟ ਸਕੂਲਾਂ ਨੂੰ ਉਨ੍ਹਾਂ ਦੇ ਕੰਪਲੈਕਸ ’ਚ ਕਿਤਾਬਾਂ ਵੇਚਣ ’ਤੇ ਸਿੱਖਿਆ ਵਿਭਾਗ ਵੱਲੋਂ ਪਾਬੰਦੀ ਲਾਈ ਗਈ ਹੈ। ਪ੍ਰਸ਼ਾਸਨ ਵੱਲੋਂ ਇਸ ਪਾਬੰਦੀ ਲਈ ਜ਼ਿਲ੍ਹੇ ਅੰਦਰ ਐਡਵਾਈਜ਼ਰੀ ਜਾਰੀ ਕਰਦਿਆਂ ਮਾਪਿਆਂ ਦੀ ਸਹੂਲਤ ਲਈ ਟੋਲ ਫ੍ਰੀ ਨੰਬਰ ਜਾਰੀ ਕਰਦਿਆਂ ਟੀਮਾਂ ਦਾ ਗਠਨ ਕਰਨ ਦੀ ਗੱਲ ਕੀਤੀ ਗਈ ਹੈ ਪਰ ਅਫਸੋਸ ਦੀ ਗੱਲ ਹੈ ਕਿ ਜ਼ਿਲ੍ਹੇ ਦੇ ਕਈ ਸਕੂਲ ਬਿਨਾਂ ਕਿਸੇ ਡਰ ਤੋਂ ਸਕੂਲ ਕੰਪਲੈਕਸ ’ਚ ਹੀ ਕਿਤਾਬਾਂ ਵੰਡ ਰਹੇ ਹਨ।
ਇਹ ਵੀ ਪੜ੍ਹੋ- Punjab: ਭਰਾ ਦੀ ਰਾਈਫਲ ਨੇ ਭੈਣ ਦੀ ਲਈ ਜਾਨ
ਸੀ. ਬੀ. ਐੱਸ. ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਕਈ ਸਕੂਲਾਂ ਵੱਲੋਂ ਬਿਨਾਂ ਡਰ ਤੋਂ ਆਨਲਾਈਨ ਪੇਮੈਂਟ ਵੀ ਲਈ ਜਾ ਰਹੀ ਹੈ। ਨਾਲ ਹੀ ਮਾਪਿਆਂ ਕੋਲੋਂ ਖਾਲੀ ਰਸੀਦ ’ਤੇ ਸਾਈਨ ਵੀ ਕਰਵਾਏ ਜਾ ਰਹੇ ਹਨ, ਜਦਕਿ ਕਈ ਸਕੂਲਾਂ ਵੱਲੋਂ ਸਕੂਲਾਂ ਦੇ ਅੰਦਰ ਨਕਦ ਰਾਸ਼ੀ ਲੈ ਕੇ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੀ ਨੱਕ ਹੇਠਾਂ ਮਾਪਿਆਂ ਦਾ ਰੱਜ ਕੇ ਸ਼ੋਸ਼ਣ ਹੋ ਰਿਹਾ ਹੈ।
ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਜਾਣੂ ਕਰਵਾਇਆ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਹੀ ਪ੍ਰਸ਼ਾਸਨ ਵੱਲੋਂ ਵੀ ਪੱਤਰ ਜਾਰੀ ਕਰਦਿਆਂ ਆਮ ਜਨਤਾ ਨੂੰ ਸੁਚੇਤ ਹੋ ਕੇ ਟੋਲ ਫ੍ਰੀ ਨੰਬਰ ’ਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਕਿਹਾ ਗਿਆ ਹੈ ਪਰ ਮਾਪੇ ਇਸ ਕਰਕੇ ਖੁੱਲ੍ਹ ਕੇ ਅੱਗੇ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਦੇ ਬੱਚੇ ਦੇ ਭਵਿੱਖ ਦਾ ਸਵਾਲ ਹੁੰਦਾ ਹੈ ਪਰ ਪ੍ਰਾਈਵੇਟ ਸਕੂਲ ਮਾਪਿਆਂ ਦੀ ਇਸੇ ਮਜ਼ਬੂਰੀ ਦਾ ਫਾਇਦਾ ਚੁੱਕ ਰਹੇ ਹਨ। ਸਰਕਾਰ ਨੂੰ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
10 ਹਜ਼ਾਰ ਦੇ ਕਰੀਬ ਛੋਟੀਆਂ ਜਮਾਤਾਂ ਦੇ ਵੇਚੇ ਜਾ ਰਹੇ ਹਨ ਕਿਤਾਬਾਂ ਦੇ ਸੈੱਟ
ਐਂਟੀ ਕੁਰੱਪਸ਼ਨ ਮੋਰਚੇ ਦੇ ਰਾਸ਼ਟਰੀ ਪ੍ਰਧਾਨ ਮਹੰਤ ਰਮੇਸ਼ ਅਨੰਦ ਆਨੰਦ ਸਰਸਵਤੀ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਸਕੂਲਾਂ ਵੱਲੋਂ 5000 ਤੋਂ ਲੈ ਕੇ 10 ਹਜ਼ਾਰ ਤੱਕ ਛੋਟੀਆਂ ਜਮਾਤਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਕਿਤਾਬਾਂ ਦੇ ਸੈੱਟ ਵੇਚੇ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਇਕ ਪ੍ਰਸਿੱਧ ਸਕੂਲ ਹੈ, ਜਿਸ ’ਚ ਉਹ ਅਧਿਕਾਰੀਆਂ ਅਤੇ ਵਪਾਰੀਆਂ ਦੇ ਬੱਚੇ ਪੜ੍ਹ ਹਨ, ਉਸ ਦੇ ’ਚ ਸ਼ਰੇਆਮ ਮਹਿੰਗੇ ਭਾਅ ਦੇ ਕਿਤਾਬਾਂ ਦੇ ਸੈੱਟ ਵੇਚੇ ਗਏ ਹਨ। ਮਹੰਤ ਸਰਸਵਤੀ ਨੇ ਕਿਹਾ ਕਿ ਸਿੱਖਿਆ ਦਾ ਪੂਰੀ ਤਰ੍ਹਾਂ ਨਾਲ ਵਪਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ CM ਭਗਵੰਤ ਮਾਨ ਦਾ ਵੱਡਾ ਐਲਾਨ
NEXT STORY