ਲੁਧਿਆਣਾ (ਵਿੱਕੀ)-ਦੇਸ਼ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੀ ਵਜ੍ਹਾ ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਨੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ’ਚ ਹੁਣ ਕਈ ਮਾਪੇ ਬੋਰਡ ਕੋਲੋਂ ਪ੍ਰੀਖਿਆ ਫੀਸ ਵਾਪਸ ਕਰਨ ਦੀ ਮੰਗ ਕਰ ਰਹੇ ਹਨ। ਇਸ ਸਾਲ ਕਰੀਬ 21.5 ਲੱਖ ਵਿਦਿਆਰਥੀਆਂ ਨੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇਣ ਲਈ ਰਜਿਸਟਰੇਸ਼ਨ ਕਰਵਾਈ ਸੀ। ਬੋਰਡ ਨੇ ਸਬਜੈਕਟਸ ਅਤੇ ਪ੍ਰੈਕਟੀਕਲ ਪੇਪਰਾਂ ਦੀ ਗਿਣਤੀ ਦੇ ਆਧਾਰ ’ਤੇ ਇਕ ਬੱਚੇ ਤੋਂ 1500 ਤੋਂ ਲੈ ਕੇ 1800 ਰੁਪਏ ਤੱਕ ਫੀਸ ਲਈ ਸੀ। ਇਹ ਪ੍ਰੀਖਿਆਵਾਂ ਇਸ ਸਾਲ 4 ਮਈ ਤੋਂ 16 ਜੂਨ ’ਚ ਆਯੋਜਿਤ ਹੋਣੀਆਂ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 4957 ਨਵੇਂ ਮਾਮਲੇ ਆਏ ਸਾਹਮਣੇ, 68 ਦੀ ਮੌਤ
ਜਦੋਂ ਕੋਈ ਖਰਚ ਹੀ ਨਹੀਂ ਹੋਇਆ ਤਾਂ ਰਿਫੰਡ ਕਰਨਾ ਚਾਹੀਦੈ
ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਘਈ ਅਨੁਸਾਰ ਜਦੋਂ ਬੋਰਡ ਨੇ ਪ੍ਰੀਖਿਆ ਸੈਂਟਰਾਂ ’ਤੇ ਖਰਚ ਨਹੀਂ ਕੀਤਾ, ਇਨਵਿਜ਼ੀਲੇਟਰਜ਼ ਅਤੇ ਐਗਜ਼ਾਮਿਨਰਜ਼ ਨੂੰ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਜ਼ਰੂਰੀ ਰੂਪ ਨਾਲ ਪ੍ਰੀਖਿਆ ਫੀਸ ਵਾਪਸ ਕਰਨੀ ਚਾਹੀਦੀ ਹੈ। ਇਕ ਸਕੂਲ ਪ੍ਰਿੰਸੀਪਲ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਬੋਰਡ ਪਹਿਲਾਂ ਹੀ ਫੀਸ ਦਾ ਇਕ ਹਿੱਸਾ ਕੁਐਸ਼ਚਨ ਪੇਪਰ ਬਣਵਾਉਣ ’ਤੇ ਖਰਚ ਕਰ ਚੁੱਕਾ ਹੈ, ਬਾਵਜੂਦ ਇਸ ਦੇ ਉਸ ਨੂੰ ਬਚੇ ਹੋਏ ਪੈਸੇ ਵਾਪਸ ਕਰ ਦੇਣੇ ਚਾਹੀਦੇ ਹਨ। ਕਈ ਮਾਪੇ, ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਦੇ ਹਨ, ਉਨ੍ਹਾਂ ਲੋਕਾਂ ਨੇ ਵੀ ਫੀਸ ਰਿਫੰਡ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ। ਉਥੇ ਫੀਸ ਰਿਫੰਡ ਨੂੰ ਲੈ ਕੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਚੁੱਪੀ ਧਾਰੇ ਹੋਏ ਹਨ।
ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ ਕੀਤੇ ਸਿੱਖਾਂ ’ਚ ਹੁਸ਼ਿਆਰਪੁਰ ਦਾ ਜਸਵਿੰਦਰ ਵੀ ਸ਼ਾਮਲ, ਪਰਿਵਾਰ ਹਾਲੋ-ਬੇਹਾਲ (ਵੀਡੀਓ)
ਪੀ. ਐੱਸ. ਈ. ਬੀ. ਵੱਲੋਂ ਵੀ ਹੋਣ ਲੱਗੀ ਫੀਸ ਵਾਪਸੀ ਦੀ ਮੰਗ
ਉਥੇ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨਾਲ ਸਬੰਧਤ ਸਕੂਲਾਂ ਦੇ ਬੱਚਿਆਂ, ਜਿਨ੍ਹਾਂ ਨੇ ਬੋਰਡ ਦੀ 8ਵੀਂ ਅਤੇ 10ਵੀਂ ਜਮਾਤ ਦੀ ਪ੍ਰੀਖਿਆ ਫੀਸ ਭਰੀ ਹੈ, ਦੇ ਮਾਪੇ ਵੀ ਹੁਣ ਪ੍ਰੀਖਿਆ ਫੀਸ ਵਾਪਸੀ ਦੀ ਮੰਗ ਕਰ ਰਹੇ ਹਨ। ਵੱਖ-ਵੱਖ ਮਾਪਿਆਂ ਅਨੁਸਾਰ ਬੇਰੋਜ਼ਗਾਰੀ ਕਾਰਣ ਵੀ ਉਨ੍ਹਾਂ ਨੇ ਵੱਡੀ ਮੁਸ਼ਕਲ ਨਾਲ ਬੱਚਿਆਂ ਦੀ ਬੋਰਡ ਫੀਸ ਜਮ੍ਹਾ ਕਰਵਾਈ ਹੈ। ਉਨ੍ਹਾਂ ਅਨੁਸਾਰ ਬੋਰਡ ਨੂੰ ‘ਕੋਵਿਡ-19’ ਦੇ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਹੀ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਲੈਣਾ ਚਾਹੀਦਾ ਸੀ। ਹੁਣ ਪ੍ਰੀਖਿਆਵਾਂ ਰੱਦ ਹੋ ਗਈਆਂ ਹਨ, ਇਸ ਲਈ ਜਿਸ ਕੰਮ ਲਈ ਫੀਸ ਦਿੱਤੀ ਗਈ ਸੀ, ਉਹ ਹੋਇਆ ਹੀ ਨਹੀਂ ਤਾਂ ਬੋਰਡ ਨੂੰ
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ
ਪ੍ਰੀਖਿਆ ਫੀਸ ਵਾਪਸ ਕਰਨੀ ਚਾਹੀਦੀ ਹੈ।
“ਪਿਛਲੇ ਸਾਲ ਦੇ ਮੁਕਾਬਲੇ ਸਾਡੀ ਕਮਾਈ ਅੱਧੀ ਵੀ ਨਹੀਂ ਰਹੀ ਹੈ। ਪਿਛਲੇ ਸਾਲ ਵੀ ਪ੍ਰੀਖਿਆਵਾਂ ਨਹੀਂ ਹੋਈਆਂ। ਬੋਰਡ ਨੂੰ ਪ੍ਰੀਖਿਆ ਫੀਸ ਵਾਪਸ ਕਰਨੀ ਚਾਹੀਦੀ ਹੈ।’’ -ਨੇਹਾ, ਮਾਂ
“ਪ੍ਰੀਖਿਆ ਫੀਸ ਵਾਪਸ ਕਰਨ ਲਈ ਸਰਕਾਰ ਨੂੰ ਬੋਰਡ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ। ਜਦੋਂ ਪ੍ਰੀਖਿਆ ਹੋਈ ਹੀ ਨਹੀਂ ਤਾਂ ਫੀਸ ਬਣਦੀ ਹੀ ਨਹੀਂ।’’- ਦਮਨਦੀਪ ਸਿੰਘ, ਪਿਤਾ
“ਲੋਕ ਪਹਿਲਾਂ ਹੀ ਕੋਰੋਨਾ ਕਾਰਣ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹਨ। ਅਜਿਹੇ ’ਚ ਸਰਕਾਰ ਨੂੰ ਬੋਰਡ ਪ੍ਰੀਖਿਆ ਫੀਸ ਵਾਪਸ ਕਰਨ ਦੇ ਸਬੰਧ ’ਚ ਵੀ ਫੈਸਲਾ ਲੈਣਾ ਚਾਹੀਦਾ ਹੈ।’’-ਕਿਰਨਪ੍ਰੀਤ ਕੌਰ, ਮਾਂ
“ਇਹ ਫੀਸ ਪ੍ਰੀਖਿਆ ਦੇ ਪ੍ਰਬੰਧ ’ਤੇ ਹੋਣ ਵਾਲੇ ਖਰਚ ਲਈ ਹੁੰਦੀ ਹੈ, ਅਜਿਹੇ ’ਚ ਜਦੋਂ ਪ੍ਰੀਖਿਆਵਾਂ ਹੋ ਹੀ ਨਹੀਂ ਰਹੀਆਂ ਹਨ ਤਾਂ ਬੋਰਡ ਨੂੰ ਪ੍ਰੀਖਿਆ ਫੀਸ ਰਿਫੰਡ ਕਰਨ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ।”-ਰਾਜਨ ਕੁਮਾਰ, ਪਿਤਾ
ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 4957 ਨਵੇਂ ਮਾਮਲੇ ਆਏ ਸਾਹਮਣੇ, 68 ਦੀ ਮੌਤ
NEXT STORY