ਜਲੰਧਰ— ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਇਕ ਵਾਰ ਫਿਰ ਤੋਂ ਮੇਅਰ ਜਗਦੀਸ਼ ਰਾਜ ਰਾਜਾ 'ਤੇ ਸ਼ਬਦੀ ਹਮਲਾ ਬੋਲਿਆ ਹੈ। ਮੋਤਾ ਸਿੰਘ ਪਾਰਕ 'ਚ ਐਤਵਾਰ ਸ਼ਾਮ ਨੂੰ ਸੰਸਦ ਮੈਂਬਰ ਸੰਤੋਖ ਚੌਧਰੀ ਨਾਲ ਇਕ ਚੋਣਾਵੀ ਮੀਟਿੰਗ 'ਚ ਪਰਗਟ ਨੇ ਕਿਹਾ, ''ਮੇਅਰ ਆਪਾਂ ਸ਼ਹਿਰ ਦਾ ਮਾੜਾ ਬਣਾ ਬੈਠੇ ਹਾਂ ਪਰ ਕੋਈ ਨਹੀਂ, ਭਾਵੇਂ ਮੈਂ ਔਖਾ ਹੋਵਾ ਪਰ ਇਸ ਦਾ ਹਲ ਕੱਢ ਕੇ ਜ਼ਰੂਰ ਦੇਵਾਂਗਾ।'' ਪਰਗਟ ਦੇ ਜਨਤਕ ਮੰਚ ਤੋਂ ਇਸ ਵਿਗੜੇ ਬੋਲ ਨਾਲ ਕਾਂਗਰਸ ਨਾਲੋਂ ਵੱਧ ਵਿਰੋਧੀ ਧਿਰਾਂ 'ਚ ਚਰਚਾ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਹੀ ਪਰਗਟ ਸਿੰਘ ਨੇ ਕੈਂਟ ਹਲਕੇ 'ਚ ਚੋਣਾਵੀ ਸਭਾ 'ਚ ਸੰਤੋਖ ਚੌਧਰੀ ਦੀ ਮੌਜੂਦਗੀ 'ਚ ਸੜਕਾਂ, ਗਲੀਆਂ-ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਕਿਹਾ ਸੀ, ''ਮੇਅਰ 'ਚ ਕੰਮ ਕਰਨ ਦੀ ਇੱਛਾ ਨਹੀਂ ਹੈ, ਮੈਂ ਤਾਂ ਕਈ ਵਾਰ ਸਮਝਾ ਕੇ ਥੱਕ ਗਿਆ, ਹੁਣ ਚੌਧਰੀ ਸਾਬ੍ਹ ਤੁਸੀਂ ਹੀ ਬੁਲਾ ਕੇ ਇਕ ਦਿਨ ਗੱਲ ਕਰੋ ਮੇਅਰ ਨਾਲ। ਨਹੀਂ ਤਾਂ ਚੋਣਾਂ ਤੋਂ ਬਾਅਦ ਇਕਜੁਟ ਹੋ ਕੇ ਫੈਸਲਾ ਲੈਣਾ ਹੋਵੇਗਾ।''
ਕੈਪਟਨ ਦੇ ਸਾਹਮਣੇ ਪਰਗਟ ਨੇ ਕਿਹਾ ਸੀ ਜਲੰਧਰ ਦਾ ਮੇਅਰ ਕਮਜ਼ੋਰ, ਚੋਣਾਂ 'ਚ ਹੋਵੇਗਾ ਨੁਕਸਾਨ
ਦੱਸਣਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ ਵਿਕਾਸ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋਆਬਾ ਖੇਤਰ ਦੇ ਵਿਧਾਇਕਾਂ ਦੀ ਬੈਠਕ ਹੋਈ ਸੀ। ਇਸ ਮੀਟਿੰਗ 'ਚ ਪਰਗਟ ਸਿੰਘ ਨੇ ਕਿਹਾ ਸੀ ਕਿ ਜਲੰਧਰ ਦਾ ਮੇਅਰ ਕਮਜ਼ੋਰ ਹੈ, ਜਿਸ ਦਾ ਨੁਕਸਾਨ ਲੋਕ ਸਭਾ ਚੋਣਾਂ 'ਚ ਹੋਵੇਗਾ। ਉਦੋਂ ਮੇਅਰ ਜਗਦੀਸ਼ ਨੇ ਕਿਹਾ ਸੀ ਕਿ ਇਹ ਪਰਗਟ ਦੇ ਆਪਣੇ ਵਿਚਾਰ ਹਨ, ਮੈਂ ਕੁਝ ਨਹੀਂ ਕਹਾਂਗਾ।
ਉਥੇ ਹੀ ਦੂਜੇ ਪਾਸੇ ਮੇਅਰ ਨੇ ਕਿਹਾ ਕਿ ਮੇਰੇ ਬਾਰੇ 'ਚ ਪਰਗਟ ਸਿੰਘ ਦੇ ਆਪਣੇ ਨਿੱਜੀ ਵਿਚਾਰ ਹੋਣਗੇ। ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤਾਂ ਇਹੀ ਕਹਿ ਸਕਦਾ ਹਾਂ ਕਿ ਸ਼ਹਿਰ ਦੇ ਲੋਕਾਂ ਅਤੇ ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ, ਉਸ ਨੂੰ ਮੈਂ ਪੂਰੀ ਮਿਹਨਤ ਨਾਲ ਨਿਭਾਅ ਰਿਹਾ ਹਾਂ। ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਸਿਟੀ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ।''
ਕੈਪਟਨ ਦੀ ਮੌਜੂਦਗੀ 'ਚ ਸ਼ੇਰ ਸਿੰਘ ਘੁਬਾਇਆ ਨੇ ਭਰਿਆ ਨਾਮਜ਼ਦਗੀ ਪੱਤਰ
NEXT STORY