ਚੰਡੀਗੜ੍ਹ: ਨਵੇਂ ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਥਾਰ ਕੀਤਾ ਗਿਆ। ਇਸ ਦੌਰਾਨ ਜਲੰਧਰ ਦੇ ਕੈਂਟ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਵਲੋਂ ਆਪਣੇ ਅਹੁਦੇ ਦੀ ਸਹੁੰ ਚੁੱਕੀ ਗਈ। ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਸਿਰਫ਼ ਇਹ ਸਿਰਫ਼ ਅਹੁਦਾ ਨਹੀਂ ਮਿਲਿਆ ਸਗੋਂ ਇਹ ਜ਼ਿੰਮੇਵਾਰੀ ਮਿਲੀ ਹੈ ਜਿਸ ਨੂੰ 90 ਦਿਨਾਂ ’ਚ ਪੂਰੀ ਤਰ੍ਹਾਂ ਠੀਕ ਪਾਸੇ ਨੂੰ ਲੈ ਕੇ ਜਾਵਾਂਗੇ ਅਤੇ ਪੂਰੇ ਇਮਾਨਦਾਰ ਤਰੀਕੇ ਨਾਲ ਨਿਭਾਵਾਂਗੇ। ਪ੍ਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਇਹ ਜਿਹੜੀ ਨਵੀਂ ਕੈਬਨਿਟ ਬਣੀ ਹੈ ਇਹ ਲੋਕਾਂ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ : ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਬਠਿੰਡਾ ਪੁੱਜੇ ਮੁੱਖ ਮੰਤਰੀ ਚੰਨੀ, ਸੁੰਡੀ ਨਾਲ ਪ੍ਰਭਾਵਿਤ ਫ਼ਸਲਾਂ ਦਾ ਲਿਆ ਜਾਇਜ਼ਾ
ਇਸ ਦੌਰਾਨ ਰਾਣਾ ਗੁਰਜੀਤ ਦੀ ਐਂਟਰੀ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਹਰ ਬੰਦੇ ਦਾ ਅਧਿਕਾਰ ਹੈ ਤੇ ਇਸ ਦਾ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ। ਇਸ ਦੌਰਾਨ ਇਹ ਵੀ ਕਿਹਾ ਕਿ ਜਿਹੜੀ ਮੰਗਵਾਲ ਨੂੰ ਕੈਬਨਿਟ ਦੀ ਬੈਠਕ ਹੋਣੀ ਹੈ ਉਸ ’ਚ ਬਿਜਲੀ ਸਸਤੀ ਹੋਣੀ ਚਾਹੀਦੀ ਹੈ, ਡਰੱਗ ਨੂੰ ਖ਼ਤਮ ਕਰਨ ਦੀ ਗੱਲ ਹੋਣੀ ਚਾਹੀਦੀ ਹੈ।ਕਿਉਂਕਿ ਜੇਕਰ ਸਾਡੇ ਗੁਆਂਢੀ ਰਾਜਾਂ ’ਚ ਬਿਜਲੀ ਸਾਢੇ 3 ਰੁਪਏ ਹੋ ਸਕਦੀ ਹੈ ਤਾਂ ਸਾਡੇ ਸੂਬੇ ’ਚ ਕਿਉਂ ਨਹੀਂ।
ਇਹ ਵੀ ਪੜ੍ਹੋ : ਪੰਜਾਬ ਦੇ ‘ਕੇਜਰੀਵਾਲ’ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਦੁਆਬੇ ਦੇ ਵਿਧਾਇਕਾਂ ਦਾ ਵਿਰੋਧ ਦਰਕਿਨਾਰ, ਰਾਣਾ ਗੁਰਜੀਤ ਸਿੰਘ ਬਣੇ ਮੰਤਰੀ
NEXT STORY