ਮਲੋਟ (ਗੋਇਲ) : ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਉਮੀਦਵਾਰ ਦੇ ਨਾਂ ਦੇ ਐਲਾਨ ਦੀ ਚਿੰਤਾ ਛੱਡ ਕੇ ਕਾਂਗਰਸ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਦੀ ਗੱਲ ਆਖੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਦਲ ਦਾ ਉਮੀਦਵਾਰ ਕੌਣ ਹੋਵੇਗਾ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਬਾਦਲ ਨੇ ਐੱਸ. ਆਈ. ਟੀ. ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਮਾਮਲੇ ਵਿਚ ਫਿਰ ਤੋਂ ਹਮਲਾ ਕਰਦਿਆਂ ਕਿਹਾ ਕਿ ਉਕਤ ਅਧਿਕਾਰੀ ਸਰਕਾਰ ਦੇ ਇਸ਼ਾਰੇ 'ਤੇ ਕਾਂਗਰਸ ਨੂੰ ਰਾਜਨੀਤਿਕ ਫਾਇਦਾ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ।
ਐਸ.ਆਈ.ਟੀ ਦਾ ਚੇਅਰਮੈਨ ਅਤੇ ਦੋ ਹੋਰ ਮੈਂਬਰ ਆਪਣੇ ਅਹੁਦੇ 'ਤੇ ਕਾਇਮ ਹਨ ਪਰ ਉਕਤ ਅਧਿਕਾਰੀ ਇਸ ਢੰਗ ਨਾਲ ਪੇਸ਼ ਆ ਰਿਹਾ ਸੀ, ਜਿਵੇਂ ਉਹ ਐੱਸ. ਆਈ. ਟੀ. ਦਾ ਚੇਅਰਮੈਨ ਹੋਵੇ। ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਸਰਕਾਰ ਦੇ ਨਿਰਦੇਸ਼ਾਂ ਤਹਿਤ ਕੰਮ ਕਰਦੀ ਹੈ, ਇਸ ਲਈ ਇਹ ਕੋਈ ਨਿਆਂਪੂਰਨ ਜਾਂਚ ਨਹੀਂ ਹੈ। ਬਾਦਲ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਿਆਵਾਲਾ ਬਾਂਗ ਕਾਂਡ ਇਕ ਵੱਡੀ ਘਟਨਾ ਸੀ ਜਿਸਦਾ ਸਾਰੇ ਦੇਸ਼ ਨੂੰ ਬਹੁਤ ਦੁੱਖ ਹੈ ਇਸ ਲਈ ਬ੍ਰਿਟਿਸ਼ ਸਰਕਾਰ ਨੂੰ ਇਸ 'ਤੇ ਖੁਦ ਹੀ ਮੁਆਫੀ ਮੰਗਣੀ ਚਾਹੀਦੀ ਹੈ।
...ਜਦੋਂ ਪਿਓ ਨੇ ਹੀ ਰੋਕਿਆ ਧੀ ਦਾ ਵਿਆਹ, ਲਾੜੇ ਸਣੇ ਬਰਾਤੀਆਂ ਨੂੰ ਪਹੁੰਚਾਇਆ ਥਾਣੇ
NEXT STORY