ਲੁਧਿਆਣਾ/ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਜ.ਬ.): ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਬਾਅਦ ਲੰਘੇ ਕੱਲ ਆਪਣੇ ਵਿਧਾਨ ਸਭਾ ਹਲਕਾ ਲੰਬੀ ਵਿਚ ਇਕ ਅਕਾਲੀ ਨੇਤਾ ਦੇ ਨੂੰਹ-ਪੁੱਤ ਨੂੰ ਵਿਆਹ ਦਾ ਸ਼ਗਨ ਦੇਣ ਲਈ ਆਪਣੀ ਨਿੱਜੀ ਕੋਠੀ ’ਚੋਂ ਬਾਹਰ ਨਿਕਲੇ।
ਇਹ ਵੀ ਪੜ੍ਹੋ ਹਰਭਜਨ ਮਾਨ ਨੇ ਸਾਂਝੀ ਕੀਤੀ ਸਰਦੂਲ ਸਿਕੰਦਰ ਨਾਲ ਅਭੁੱਲ ਯਾਦ, ਕਿਹਾ ‘ਯਾਦਾਂ ਰਹਿ ਜਾਣਗੀਆਂ’
ਸੂਚਨਾ ਮੁਤਾਬਕ ਸ. ਬਾਦਲ ਕੋਰੋਨਾ ਕਾਰਨ ਪਿਛਲੇ 7-8 ਮਹੀਨਿਆਂ ਤੋਂ ਆਪਣੇ ਪਿੰਡ ਬਾਦਲ ਵਿਚ ਹਨ ਤੇ ਉਨ੍ਹਾਂ ਦੀ ਸਿਹਤ ਦਾ ਬਹੁਤ ਖਿਆਲ ਰੱਖਿਆ ਜਾ ਰਿਹਾ ਹੈ। ਸ. ਬਾਦਲ ਵੱਲੋਂ ਲੰਬਾ ਸਮਾਂ ਇਕਾਂਤਵਾਸ ਤੋਂ ਬਾਅਦ ਫਿਰ ਸਮਾਜਿਕ ਤੇ ਭਾਈਚਾਰਕ ਸਮਾਗਮਾਂ ’ਚ ਜਾਣਾ ਸ਼ੁਰੂ ਕਰਨਾ, ਇਸ ਗੱਲ ਦਾ ਸੰਕੇਤ ਹੈ ਕਿ ਉਹ ਤੰਦਰੁਸਤ ਤੇ ਠੀਕ-ਠਾਕ ਹਨ ਤੇ ਹੁਣ ਆਪਣੇ ਹਲਕੇ ਤੋਂ ਬਾਹਰ ਵੀ ਅਕਾਲੀ ਦਲ ਦੇ ਵਰਕਰਾਂ ਨੂੰ ਦਰਸ਼ਨ ਦੀਦਾਰ ਦੇ ਸਕਦੇ ਹਨ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਸ਼ਰੇਆਮ ਸੱਥ 'ਚ ਐਲਾਨ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ
ਪੰਜਾਬ ’ਚ ਮੁੜ ਕੋਰੋਨਾ ਦੇ ਦਸਤਕ ਦੇਣ ਕਾਰਨ ਹੁਣ ਦੇਖਦੇ ਹਾਂ ਕਿ ਉਹ ਪੰਜਾਬ ਦੇ ਸਿਆਸੀ ਪਿੜ ’ਚ ਵਿਚਾਰਦੇ ਹਨ ਜਾਂ ਫਿਰ ਮੁੜ ਇਕਾਂਤਵਾਸ ਹੁੰਦੇ ਹਨ। ਅੱਜ ਸ. ਬਾਦਲ ਦੇ ਇਕ ਪੁਰਾਣੇ ਸਾਥੀ ਨੇ ਕਿਹਾ ਕਿ ਜੇਕਰ ਬਾਬਾ ਬੋਹੜ ਸ. ਬਾਦਲ ਪੰਜਾਬ ਦੇ ਦੌਰੇ ’ਤੇ ਮੁੜ ਨਿਕਲ ਪਏ ਤਾਂ ਅਕਾਲੀ ਹਲਕਿਆਂ ’ਚ ਇਕਦਮ ਜੋਸ਼ ਵਧ ਜਾਵੇਗਾ।
ਇਹ ਵੀ ਪੜ੍ਹੋ: ਨੇਹਾ ਕੱਕੜ ਦੀ ਦਰਿਆਦਿਲੀ: ਉਤਰਾਖੰਡ ਹਾਦਸੇ ’ਚ ਪੀੜਤਾਂ ਦੇ ਪਰਿਵਾਰਾਂ ਦੀ ਮਦਦ ਲਈ ਵਧਾਇਆ ਹੱਥ
ਦੱਸਣਯੋਗ ਹੈ ਕਿ ਇਹ ਤਸਵੀਰਾਂ ਸਾਬਕਾ ਸਰਪੰਚ ਸ.ਬੂਟਾ ਸਿੰਘ ਕੁਲਾਰ ਮਹਿਣਾ ਦੀ ਬੇਟੀ ਦੇ ਵਿਆਹ ਮੌਕੇ ਸ਼ਗਨ ਦੇਣ ਪਹੁੰਚੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਤੇ ਦੂਜੀ ਤਸਵੀਰ ਪਿੰਡ ਮਿਠੜੀ ਵਿਖੇ ਜਸਮੇਲ ਸਿੰਘ ਸਰਪੰਚ ਦੇ ਬੇਟੇ ਅਰਸ਼ਦੀਪ ਸਿੰਘ ਦੇ ਵਿਆਹ ਤੇ ਸੁਭਾਗੀ ਜੋੜੀ ਨੂੰ ਸ਼ਗਨ ਦੇਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਹਨ।
ਨੌਜਵਾਨ ਨੇ ਕੈਨੇਡਾ ਦੇ ਚਾਅ 'ਚ ਖ਼ਰਚ ਦਿੱਤੇ 36 ਲੱਖ ਪਰ ਹਰਮਨਪ੍ਰੀਤ ਨੇ ਪਹੁੰਚਦਿਆਂ ਹੀ ਤੋੜੀਆਂ 'ਪ੍ਰੀਤਾਂ'
NEXT STORY