ਲੁਧਿਆਣਾ (ਹਿਤੇਸ਼) : ਨਗਰ ਨਿਗਮ ਅਧਿਕਾਰੀਆਂ ਦੀ ਮਿਲੀ-ਭੁਗਤ ਨਾਲ ਪਾਰਕਿੰਗ ਸਾਈਟਾਂ 'ਚ ਨਾਜਾਇਜ਼ ਵਸੂਲੀ ਅਤੇ ਓਵਰ ਚਾਰਜਿੰਗ ਹੋਣ ਦਾ ਕੇਸ ਸਾਹਮਣੇ ਆਇਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ 5 ਪਾਰਕਿੰਗ ਸਾਈਟਾਂ ਨੂੰ ਠੇਕੇ 'ਤੇ ਦੇਣ ਦਾ ਟੈਂਡਰ ਲਗਾਤਾਰ ਫੇਲ੍ਹ ਹੋ ਰਿਹਾ ਹੈ ਅਤੇ ਉਸ ਸਮੇਂ ਤੱਕ ਪੁਰਾਣੇ ਠੇਕੇਦਾਰਾਂ ਨੂੰ ਐਕਸਟੈਂਸ਼ਨ ਦੇਣ ਦੀ ਬਜਾਏ ਨਗਰ ਨਿਗਮ ਵੱਲੋਂ ਤਹਿਬਾਜ਼ਾਰੀ ਸ਼ਾਖਾ ਦੇ ਮੁਲਾਜ਼ਮਾਂ ਨੂੰ ਪਾਰਕਿੰਗ ਫੀਸ ਦੀ ਵਸੂਲੀ ਦੇ ਕੰਮ 'ਤੇ ਲਗਾਇਆ ਗਿਆ ਹੈ।
ਇਸ ਸਬੰਧੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਜ਼ਿਆਦਾਤਰ ਪਾਰਕਿੰਗ ਸਾਈਟਾਂ 'ਤੇ ਪੁਰਾਣੇ ਠੇਕੇਦਾਰਾਂ ਦੇ ਕਰਿੰਦੇ ਹੀ ਫੀਸ ਦੀ ਵਸੂਲੀ ਕਰ ਰਹੇ ਹਨ। ਇਸੇ ਤਰ੍ਹਾਂ ਮੁਲਾਜ਼ਮਾਂ ਵੱਲੋਂ ਐਪ ਲਾਗੂ ਕਰਨ ਦੀ ਬਜਾਏ ਮੈਨੁਅਲ ਰਸੀਦ ਜਾਰੀ ਕਰਕੇ 50 ਰੁਪਏ ਤੱਕ ਦੀ ਓਵਰ ਚਾਰਜਿੰਗ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਇਸ ਕੇਸ 'ਚ ਕਾਰਵਾਈ ਕਰਨ ਦਾ ਸਵਾਲ ਹੈ, ਉਸ ਸਬੰਧੀ ਤਹਿਬਾਜ਼ਾਰੀ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਦੌਰਾਨ ਠੇਕੇਦਾਰ ਦਾ ਕਰਿੰਦਾ ਜਾਂ ਓਵਰ ਚਾਰਜਿੰਗ ਦਾ ਕੇਸ ਨਾ ਫੜ੍ਹੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
'ਦੀਵਾਲੀ ਬੰਪਰ-2020' ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਜਮ੍ਹਾਂ ਕਰਵਾਏ ਦਸਤਾਵੇਜ਼
NEXT STORY