ਚੰਡੀਗੜ੍ਹ : ਸਾਬਕਾ ਵਿੱਤ ਮੰਤਰੀ ਅਤੇ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਭਾਵੇਂ ਹੀ ਕਾਂਗਰਸ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ ਪਰ ਪਿਛਲੇ 2 ਸਾਲਾਂ ਤੋਂ ਸੂਬੇ ਦੇ ਆਰਥਿਕ ਹਾਲਾਤ ਹੇਠਾਂ ਵੱਲ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਆਰਥਿਕ ਵਿਕਾਸ ਬਾਰੇ ਬਜਟ 'ਚ ਦੱਸਿਆ ਹੀ ਨਹੀਂ ਗਿਆ। ਢੀਂਡਸਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ 89 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਤੱਕ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਤਾਂ ਲੈ ਚੁੱਕੀ ਹੈ ਅਤੇ 28 ਹਜ਼ਾਰ ਕਰੋੜ ਇਸ ਸਾਲ ਇਨ੍ਹਾਂ ਦਾ ਲੈਣ ਦਾ ਟੀਚਾ ਹੈ। ਢੀਂਡਸਾ ਨੇ ਕਿਹਾ ਕਿ ਕਾਂਗਰਸੀ ਦੋਸ਼ ਤਾਂ ਅਕਾਲੀ ਸਰਕਾਰ ਨੂੰ ਦਿੰਦੇ ਹਨ ਪਰ ਇਨ੍ਹਾਂ 'ਤੇ 5 ਸਾਲਾਂ 'ਚ ਹੀ ਉਂਨਾ ਕਰਜ਼ਾ ਲੈ ਲੈਣਾ ਹੈ, ਜਿੰਨਾ ਅਸੀਂ 10 ਸਾਲਾਂ ਦੌਰਾਨ ਲਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਲੀਆ ਵਧਾਉਣ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ।
ਕੋਟਕਪੂਰਾ ਗੋਲੀ ਕਾਂਡ 'ਚ ਹੁਣ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਵਾਰੀ!
NEXT STORY