ਮੋਹਾਲੀ(ਕੁਲਦੀਪ)-ਬੀਤੇ ਦਿਨੀਂ ਸੈਕਟਰ-91 ਵਿਚ ਗੋਲੀਆਂ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਇਕ ਨਿੱਜੀ ਹਸਪਤਾਲ ਤੋਂ ਇਲਾਜ ਉਪਰੰਤ ਅੱਜ ਛੁੱਟੀ ਮਿਲ ਗਈ ਹੈ। ਮੰਗਲਵਾਰ ਦੀ ਅੱਧੀ ਰਾਤ ਨੂੰ ਪੁਲਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਉਸ ਨੂੰ ਹਸਪਤਾਲ ਤੋਂ ਘਰ ਲਈ ਰਵਾਨਾ ਕੀਤਾ ਗਿਆ। ਭਾਵੇਂ ਪੁਲਸ ਨੇ ਇਸ ਬਾਰੇ ਕਿਸੇ ਨੂੰ ਖਬਰ ਨਹੀਂ ਹੋਣ ਦਿੱਤੀ ਪਰ ਪਤਾ ਲੱਗਾ ਹੈ ਕਿ ਪਰਮੀਸ਼ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਉਸ ਦੀ ਸਕਿਓਰਿਟੀ ਵਧਾ ਦਿੱਤੀ ਗਈ ਹੈ।
ਵਪਾਰੀਆਂ ਨੇ ਐੱਸ. ਐੱਸ. ਪੀ. ਨਾਲ ਕੀਤੀ ਮੁਲਾਕਾਤ
NEXT STORY