ਸਿੱਧਵਾਂ ਬੇਟ (ਚਾਹਲ) : ਯੂਨੀਅਨ ਬੈਂਕ ਆਫ ਇੰਡੀਆ ਦੀ ਬ੍ਰਾਂਚ ਪਿੰਡ ਅਖਾੜਾ ਵਿਖੇ ਬਤੌਰ ਡਿਪਟੀ ਮੈਨੇਜਰ ਵੱਜੋਂ ਸੇਵਾਵਾਂ ਨਿਭਾਅ ਰਹੇ ਪਰਮਜੀਤ ਸਿੰਘ ਮਠਾੜੂ (ਪੁੜੈਣ) ਨੂੰ ਵਿਭਾਗ ਵੱਲੋਂ ਬਤੌਰ ਮੈਨੇਜਰ ਵਜੋਂ ਪਦਉੱਨਤ ਕੀਤਾ ਗਿਆ ਹੈ। ਇਸ ਮੌਕੇ ਬੈਂਕ ਦੇ ਮੌਜੂਦਾ ਬ੍ਰਾਂਚ ਮੈਨੇਜਰ ਪ੍ਰਿਆ ਬਰਾਤਾ ਰਾਏ ਤੇ ਸਮੁੱਚੇ ਸਟਾਫ਼ ਨੇ ਪਰਮਜੀਤ ਸਿੰਘ ਮਠਾੜੂ (ਪੁੜੈਣ) ਨੂੰ ਜਿੱਥੇ ਮੁਬਾਰਕਬਾਦ ਦਿੱਤੀ, ਉੱਥੇ ਕਿਹਾ ਕਿ ਪਰਮਜੀਤ ਸਿੰਘ ਬੇਹੱਦ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ।
ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਸਹੁਰੇ ਦੀ ਮੌਤ ਦੇ 27 ਸਾਲਾਂ ਮਗਰੋਂ ਜੱਗ-ਜ਼ਾਹਰ ਹੋਇਆ ਸੱਸ ਦਾ ਕਾਰਾ, ਨੂੰਹ ਨੇ ਖੋਲ੍ਹੇ ਰਾਜ਼
ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਮਠਾੜੂ ਨੇ ਫ਼ੌਜ 'ਚੋਂ ਸੇਵਾਮੁਕਤ ਹੋਣ ਤੋਂ ਬਾਅਦ ਯੂਨੀਅਨ ਬੈਂਕ ਪਿੰਡ ਅਖਾੜਾ 'ਚ ਬਤੌਰ ਗੰਨਮੈਨ ਸੇਵਾਵਾਂ ਸ਼ੁਰੂ ਕੀਤੀਆ ਸਨ ਅਤੇ ਅੱਜ ਆਪਣੀ ਮਿਹਨਤ ਤੇ ਲਗਨ ਸਦਕਾ ਇਸੇ ਬ੍ਰਾਂਚ ਵਿਚ ਬੈਂਕ ਮੈਨੇਜਰ ਪ੍ਰਮੋਟ ਹੋਏ ਹਨ। ਇਸ ਮੌਕੇ ਸਟਾਫ਼ ਵੱਲੋਂ ਪਰਮਜੀਤ ਸਿੰਘ ਮਠਾੜੂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਮਹਿੰਗਾ ਹੋ ਸਕਦੈ ਬੱਸਾਂ ਦਾ ਸਫ਼ਰ
ਇਸ ਮੌਕੇ ਪਦਉੱਨਤ ਹੋਏ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਸਮੂਹ ਸਟਾਫ਼ ਦਾ ਆਪਣੇ ਇਸ ਸਨਮਾਨ ਲਈ ਧੰਨਵਾਦ ਕੀਤਾ। ਇਸ ਸਮੇਂ ਰਮਨਦੀਪ, ਸੰਦੀਪ, ਸੁੰਦਰ ਮੋਹਣ, ਚਰਨਪ੍ਰੀਤ ਸਿੰਘ ਮਠਾੜੂ, ਜਸਵੀਰ ਸਿੰਘ ਅਖਾੜਾ, ਰਵਿੰਦਰ ਸਿੰਗ ਰਾਜਾ, ਜਸਪ੍ਰੀਤ ਕੌਰ, ਲਛਮਣ ਸੁਧਾਰ, ਪਰਮਿੰਦਰ ਕੌਰ, ਜਗਜੀਤ ਸਿੰਘ ਜੱਗਾ ਆਦਿ ਹਾਜਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਜ਼ੀਟਰ ਵੀਜ਼ੇ 'ਤੇ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
NEXT STORY