ਮਾਨਸਾ (ਸੰਦੀਪ ਮਿੱਤਲ) : ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੀ ਚੋਣ ਲੜ ਚੁੱਕੇ ਸਾਬਕਾ ਆਈ. ਏ. ਐੱਸ. ਅਧਿਕਾਰੀ ਪਰਮਪਾਲ ਕੌਰ ਸਿੱਧੂ ਨੂੰ ਕੇਂਦਰ 'ਚ ਕੋਈ ਸਰਕਾਰੀ ਅਹੁਦਾ ਦੇਣ ਦੀ ਮੰਗ ਕੀਤੀ ਗਈ ਹੈ। ਭਾਜਪਾ ਆਗੂਆਂ ਨੇ ਕਿਹਾ ਹੈ ਕਿ ਉਹ ਇਸ ਨੂੰ ਲੈ ਕੇ ਕੇਂਦਰੀ ਲੀਡਰਸ਼ਿਪ ਨੂੰ ਮਿਲਣਗੇ। ਮਾਨਸਾ ਭਾਜਪਾ ਦਫ਼ਤਰ ਵਿਖੇ ਬੋਲਦਿਆਂ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਕੇਂਦਰ ਦੀਆਂ ਬਹੁਤ ਸਾਰੀਆਂ ਸਕੀਮਾਂ ਪਿੰਡਾਂ 'ਚ ਪ੍ਰਚਾਰ ਕਰਨ ਦੀ ਲੋੜ ਹੈ। ਇਸ ਨੂੰ ਸੂਬਾ ਸਰਕਾਰਾਂ ਆਪਣਾ ਦੱਸ ਕੇ ਭੁਲੇਖਾ ਪਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਸਕੀਮਾਂ ਨੂੰ ਪਿੰਡ-ਪਿੰਡ ਲੈ ਕੇ ਜਾਣ ਲਈ ਭਾਜਪਾ ਤਕੜੇ ਹੋ ਕੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਨੇ ਜਾਣ-ਬੁੱਝ ਕੇ ਭਾਜਪਾ ਵਿਰੋਧੀ ਪ੍ਰਚਾਰ ਕਰਵਾਇਆ ਨਹੀਂ ਤਾਂ ਭਾਜਪਾ ਵੱਡੀ ਜਿੱਤ ਹਾਸਲ ਕਰਦਾ। ਪਰ ਆਉਣ ਵਾਲਾ ਸਮਾਂ ਭਾਜਪਾ ਦਾ ਹੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਉਤਸ਼ਾਹਿਤ ਕਰਦਿਆਂ ਕੇਂਦਰ 'ਚ ਤੀਜੀ ਵਾਰ ਮੋਦੀ ਸਰਕਾਰ ਬਣਨ 'ਤੇ ਉੇਨ੍ਹਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਬੋਲਦਿਆਂ ਭਾਜਪਾ ਦੇ ਨੌਜਵਾਨ ਨੇਤਾ ਮੁਨੀਸ਼ ਬੱਬੀ ਦਾਨੇਵਾਲੀਆ, ਸੀਨੀਅਰੀ ਭਾਜਪਾ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਗੋਇਲ, ਸਮੀਰ ਛਾਬੜਾ ਨੇ ਮੋਦੀ ਸਰਕਾਰ ਦੇ ਤੀਜੀ ਵਾਰ ਬਣਨ 'ਤੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਵਿਕਾਸ ਦਾ ਨਾਮ ਹੈ। ਤੀਜੀ ਵਾਰ ਸਰਕਾਰ ਬਣਨ 'ਤੇ ਦੇਸ਼ ਦੇ ਹੱਕ 'ਚ ਹੋਰ ਵੀ ਮਜ਼ਬੂਤੀ ਨਾਲ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨੇਤਾ ਰਵਨੀਤ ਬਿੱਟੂ ਨੂੰ ਕੇਂਦਰੀ ਬੁਝਾਰਤ 'ਚ ਜਗ੍ਹਾ ਦੇ ਕੇ ਮੋਦੀ ਸਰਕਾਰ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ। ਭਾਜਪਾ ਪੰਜਾਬ ਬਾਰੇ ਸੋਚਦੀ ਹੈ ਅਤੇ ਰਵਨੀਤ ਸਿੰਘ ਬਿੱਟੂ ਦੇ ਸਹਾਰੇ ਪੰਜਾਬ 'ਚਕੇਂਦਰੀ ਯੋਜਨਾਵਾਂ ਦਾ ਵਿਸਥਾਰ ਕੀਤਾ ਜਾਵੇਗਾ।
ਇਸ ਮੌਕੇ ਤੀਜੀ ਵਾਰ ਮੋਦੀ ਸਰਕਾਰ ਬਣਨ ਅਤੇ ਰਵਨੀਤ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ 'ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਸੀਨੀਅਰਭਾਜਪਾ ਆਗੂ ਗੁਰਪ੍ਰੀਤ ਸਿੰਘ ਮਲੂਕਾ, ਅਮਰਜੀਤ ਸਿੰਘ ਕਟੋਦੀਆ, ਮੱਖਣ ਲਾਲ, ਰੋਹਿਤ ਬਾਂਸਲ, ਯਸ਼ਪਾਲ ਗਰਗ, ਮੰਜੂ ਮਿੱਤਲ, ਮੀਨੂ ਰਾਣੀ, ਆਸ਼ੀਸ਼ ਅਗਰਵਾਲ, ਮੱਖਣ ਭਾਈਕਾ, ਪ੍ਰੇਮ ਸਾਗਰ ਭੋਲਾ, ਮਾਧੋ ਮੁਰਾਰੀ, ਸੁਖਚੈਨ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਸਪੈਸ਼ਲ DGP ਤੋਂ ਲੈ ਕੇ ਪੁਲਸ ਥਾਣਿਆਂ ਤੱਕ 30 ਹਜ਼ਾਰ ਲੋਕ ਸ਼ਿਕਾਇਤਾਂ ਲੈ ਕੇ ਅਧਿਕਾਰੀਆਂ ਕੋਲ ਪਹੁੰਚੇ: ਗੌਰਵ ਯਾਦਵ
NEXT STORY