ਜਲੰਧਰ (ਚੋਪੜਾ)— ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀਰ ਚੱਕਰ ਐਵਾਰਡੀ ਸਤਪਾਲ ਨੂੰ ਪੰਜਾਬ ਪੁਲਸ 'ਚ ਅਸਿਸਟੈਂਟ ਸਬ-ਇੰਸਪੈਕਟਰ ਦੀ ਤਰੱਕੀ ਦੇਣ ਲਈ ਜੋ ਤਤਪਰਤਾ ਦਿਖਾਈ ਹੈ, ਉਸ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ ਹੈ। ਸੰਸਦ ਮੈਂਬਰ ਬਾਜਵਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਇਕ ਵੀਰ ਚੱਕਰ ਐਵਾਰਡੀ ਦੀ ਬਹਾਦਰੀ, ਹਿੰਮਤ ਅਤੇ ਬਲਿਦਾਨ ਨੂੰ ਸਰਕਾਰ ਦੇ ਨੋਟਿਸ 'ਚ ਲਿਆਉਣ ਲਈ 10 ਸਾਲ ਦੀ ਉਡੀਕ ਕਰਨੀ ਪਈ। ਉਨ੍ਹਾਂ ਕਿਹਾ ਕਿ ਬਹਾਦਰ ਫੌਜੀਆਂ ਦੀ ਬਹਾਦਰੀ ਦੀ ਕਹਾਣੀ ਸੁਣਾਉਣ ਲਈ ਇਕ ਅਖਬਾਰ ਦਾ ਲੇਖ ਜ਼ਰੀਆ ਨਹੀਂ ਹੋਣਾ ਚਾਹੀਦਾ।
ਸੰਸਦ ਮੈਂਬਰ ਬਾਜਵਾ ਨੇ ਕਿਹਾ ਕਿ ਲੋੜ ਹੈ ਕਿ ਜੋ ਬਹਾਦਰ ਸਿਪਾਹੀ ਘਰਾਂ ਨੂੰ ਪਰਤਦੇ ਹਨ। ਉਨ੍ਹਾਂ ਦੀ ਸੰਭਾਲ ਅਤੇ ਮਾਨਤਾ ਦੇਣ ਲਈ ਇਕ ਵਧੀਆ ਅਤੇ ਸਰਗਰਮ ਤੰਤਰ ਕਾਇਮ ਕਰਨ ਦੀ ਲੋੜ ਹੈ। ਜਿਵੇਂ ਕਿ ਇਕ ਨਿੱਜੀ ਅੰਗਰੇਜ਼ੀ ਅਖਬਾਰ 'ਚ ਸਤਪਾਲ ਸਿੰਘ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਖਿਡਾਰੀ ਕੌਮਾਂਤਰੀ ਪੱਧਰ 'ਤੇ ਮੈਡਲ ਜਿੱਤਦੇ ਹਨ, ਉਨ੍ਹਾਂ ਨੂੰ ਤਾਂ ਸੂਬਾ ਸਰਕਾਰਾਂ ਤੁਰੰਤ ਮਾਨਤਾ ਦੇ ਦਿੰਦੀਆਂ ਹਨ। ਸਾਨੂੰ ਵੀ ਜੋ ਸਿਪਾਹੀ ਆਪਣੀਆਂ ਕੁਰਬਾਨੀਆਂ ਦਿੰਦੇ ਹਨ, ਉਨ੍ਹਾਂ ਦੀ ਬਹਾਦਰੀ ਅਤੇ ਬਲਿਦਾਨ ਨੂੰ ਭੁਲਾਉਣ ਦੀ ਥਾਂ ਉਨ੍ਹਾਂ ਨੂੰ ਮਾਨਤਾ ਦੇਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਮਾਮਲਾ ਲਾਪਤਾ ਹੋਏ 2 ਬੱਚਿਆਂ ਦਾ, ਪੀੜਤ ਪਰਿਵਾਰ ਨੂੰ ਮਿਲੇ ਪਰਨੀਤ ਕੌਰ
NEXT STORY