ਜਲੰਧਰ(ਸੁਨੀਲ ਮਹਾਜਨ): ਹਰ ਵਾਰ ਸਰਕਾਰਾਂ ਵੱਲੋਂ ਸੱਤਾ ਵਿਚ ਆਉਣ ਲਈ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਹਨ ਪਰ ਸੱਤਾ ਵਿੱਚ ਆਉਂਦੇ ਹੀ ਉਹ ਆਪਣੇ ਵਾਅਦੇ ਭੁੱਲ ਜਾਂਦੀਆਂ ਹਨ ਤੇ ਸਰਕਾਰੀ ਮੁਲਾਜ਼ਮ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਉਣ ਲੱਗ ਜਾਂਦੇ ਹਨ। ਇਸ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਹਾਲ ਹੀ 'ਚ ਪੰਜਾਬ ਰੋਡਵੇਜ਼ ,ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮ ਬੀਤੇ ਦਿਨੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਦਾ ਸਿੱਧਾ ਅਸਰ ਰੋਜ਼ ਸਫ਼ਰ ਕਰਨ ਵਾਲੀਆਂ ਸਵਾਰੀਆਂ ਤੇ ਪੈ ਰਿਹਾ ਹੈ । ਜਾਣਕਾਰੀ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਕੱਲ ਤੋਂ ਪੰਜਾਬ ਰੋਡਵੇਸ, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ।ਕੱਲ ਸਵੇਰ ਤੋਂ ਪੰਜਾਬ ਵਿਚ 27 ਡਿਪੂਆਂ ਦੀਆਂ ਪੀ.ਆਰ.ਟੀ.ਸੀ. , ਪਨਬੱਸ ਅਤੇ ਪੰਜਾਬ ਰੋਡਵੇਸ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਇਹ ਵੀ ਪੜ੍ਹੋ- ਪਾਵਰਕਾਮ ਦੀ ਦਸਤਕ: ਬਿਜਲੀ ਚੋਰੀ ਕਰਦੇ ਤਿੰਨ ਫੜੇ, ਕਰੀਬ 3 ਲੱਖ ਰੁਪਏ ਦਾ ਜੁਰਮਾਨਾ
ਜਲੰਧਰ ਵਿੱਚ ਅੱਜ ਇਨ੍ਹਾਂ ਜੱਥੇਬੰਦੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਹੜਤਾਲ ਕੀਤੀ ਗਈ ਹੈ । ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪ੍ਰਧਾਨ ਪਨਬੱਸ ,ਪੀ.ਆਰ.ਟੀ.ਸੀ. ਅਤੇ ਰੋਡਵੇਸ ਠੇਕਾ ਮੁਲਾਜ਼ਮ ਨੇ ਕਿਹਾ ਕਿ ਇਕ ਪਾਸੇ ਮਹਿੰਗਾਈ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ ਅਤੇ ਓਧਰ ਸਰਕਾਰ ਵੱਲੋਂ ਪਿਛਲੇ 2 ਮਹੀਨਿਆਂ ਤੋਂ ਉਨ੍ਹਾਂ ਦੀ ਤਨਖ਼ਾਹ ਨਹੀਂ ਦਿੱਤੀ ਗਈ । ਉਨ੍ਹਾਂ ਮੁਤਾਬਕ ਸਰਕਾਰ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੀ ਇਸ ਬਾਬਤ ਗੱਲਬਾਤ ਵੀ ਹੋਈ ਸੀ ।ਜਿਨ੍ਹਾਂ ਵੱਲੋਂ ਇਹ ਯਕੀਨ ਦਵਾਇਆ ਗਿਆ ਸੀ ਕਿ ਜਲਦ ਹੀ ਮੁਲਾਜ਼ਮਾਂ ਨੂੰ ਤਨਖ਼ਾਹ ਜਾਰੀ ਕਰ ਦਿੱਤੀ ਜਾਏਗੀ ਪਰ ਤਨਖ਼ਾਹ ਹੁਣ ਤੱਕ ਨਹੀਂ ਆਈ ।
ਬੱਸ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਤਨਖ਼ਾਹ ਨਹੀਂ ਦਿੱਤੀ ਜਾਂਦੀ ਉਸ ਵੇਲੇ ਤੱਕ ਪੰਜਾਬ ਵਿਚ ਸਰਕਾਰੀ ਬੱਸਾਂ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਜਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਫ਼ੈਸਲੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਏਗੀ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ।

ਇਹ ਵੀ ਪੜ੍ਹੋ- ਹੁਣ ਆਮ ਨਾਗਰਿਕਾਂ ਲਈ ਸਵੇਰ ਦੀ ਸੈਰ ਲਈ ਵੀ ਖੁੱਲ੍ਹੇਗਾ ਜਲ੍ਹਿਆਵਾਲਾਂ ਬਾਗ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਈ ਖ਼ਪਤਕਾਰਾਂ ਵੱਲ ਬਿਜਲੀ ਮਹਿਕਮੇ ਦੇ ਕਰੋੜਾਂ ਦਾ ਬਕਾਇਆ ਪੈਂਡਿੰਗ, ਸਰਕਾਰੀ ਦਫ਼ਤਰ ਵੀ ਨੇ ਸ਼ਾਮਲ
NEXT STORY