ਚੰਡੀਗੜ੍ਹ : ਲੁਧਿਆਣਾ 'ਚ ਵਾਪਰੇ ਪਾਦਰੀ ਕਤਲਕਾਂਡ ਮਾਮਲੇ 'ਚ ਬੈਲਜੀਅਮ ਅਤੇ ਜਰਮਨੀ ਦੀਆਂ ਸਿੱਖ ਗਰਮਖਿਆਲੀ ਜੱਥੇਬੰਦੀਆਂ ਪੰਜਾਬ ਪੁਲਸ ਤੇ ਸੀ. ਬੀ. ਆਈ. ਦੀ ਰਾਡਾਰ 'ਤੇ ਹਨ। ਖੁਫੀਆ ਜਾਣਕਾਰੀ ਮੁਤਾਬਕ ਇਸ ਕਤਲਕਾਂਡ ਮਾਮਲੇ 'ਚ ਗਰਮਖਿਆਲੀ ਜੱਥੇਬੰਦੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜਰਮਨੀ ਨੂੰ ਸਿੱਖ ਗਰਮਖਿਆਲੀ ਜੱਥੇਬੰਦੀਆਂ ਦਾ ਕੇਂਦਰ ਮੰਨਿਆ ਜਾਂਦਾ ਹੈ। ਕੇਂਦਰ ਸਰਕਾਰ ਨੇ ਕਈ ਮੌਕਿਆਂ 'ਤੇ ਭਾਰਤ 'ਚ ਇਨ੍ਹਾਂ ਜੱਥੇਬੰਦੀਆਂ ਦੀਆਂ ਸਰਗਰਮੀਆਂ ਅਤੇ ਇਨ੍ਹਾਂ ਨਾਲ ਜੁੜੇ ਵਿਅਕਤੀਆਂ ਬਾਰੇ ਜਰਮਨ ਸਰਕਾਰ ਦਾ ਧਿਆਨ ਦੁਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਜਰਮਨੀ 'ਚ ਖਾਲਿਸਤਾਨੀ ਝੰਡੇ ਅਤੇ ਹਥਿਆਰ ਰੱਖਣ ਵਾਲੀਆਂ ਜੱਥੇਬੰਦੀਆਂ ਦੀਆਂ ਤਸਵੀਰਾਂ ਖੁੱਲ੍ਹੇਆਮ ਜਰਮਨੀ ਦੇ ਸਿੱਖ ਧਾਰਮਿਕ ਸਥਾਨਾਂ 'ਤੇ ਦੇਖਣ ਨੂੰ ਮਿਲਦੀਆਂ ਹਨ। ਫਿਲਹਾਲ ਪੁਲਸ ਅਜੇ ਤੱਕ ਮ੍ਰਿਤਕ ਪਾਦਰੀ ਦੇ ਕਾਤਲਾਂ ਦਾ ਪਤਾ ਲਾਉਣ 'ਚ ਨਾਕਾਮ ਰਹੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਦਾ ਸਲੇਮ ਟਾਬਰੀ ਇਲਾਕੇ 'ਚ 15 ਜੁਲਾਈ ਨੂੰ ਪਾਦਰੀ ਸੁਲਤਾਨ ਮਸੀਹ (50) ਨੂੰ ਮੋਟਰਸਾਈਕਲ ਸਵਾਰ 2 ਲੋਕਾਂ ਨੇ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਪਾਦਰੀ ਦੀ ਮੌਤ ਹੋ ਗਈ ਸੀ।
ਹਲਕੇ 'ਚ ਚੋਰ ਗਿਰੋਹ ਸਰਗਰਮ ਗਰੀਬ ਲੋਕਾਂ ਦਾ ਕਰ ਰਹੈ ਦਿਨ-ਦਿਹਾੜੇ ਨੁਕਸਾਨ
NEXT STORY