ਲੁਧਿਆਣਾ (ਰਾਜ) : ਪਠਾਨਕੋਟ ਤੋਂ ਖਰੀਦਦਾਰੀ ਕਰਨ ਆਏ ਵਪਾਰੀ ਦੇ ਇਕ ਲੱਖ ਰੁਪਏ ਚੋਰੀ ਕਰਨ ਵਾਲੇ ਆਟੋ ਗੈਂਗ ਦੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਫੜੇ ਗਏ ਮੁਲਜ਼ਮ ਰਵੀ ਕੁਮਾਰ, ਉਪਕਾਰ ਸਿੰਘ ਅਤੇ ਅਸ਼ੋਕ ਕੁਮਾਰ ਹਨ। ਰਵੀ ਅਤੇ ਉਪਕਾਰ ਸਲੇਮ ਟਾਬਰੀ ਦੇ ਰਹਿਣ ਵਾਲੇ ਹਨ ਜਦੋਂਕਿ ਅਸ਼ੋਕ ਖੰਨੇ ਦਾ ਰਹਿਣ ਵਾਲਾ ਹੈ। ਮੁਲਜ਼ਮਾਂ ਦੇ ਕੋਲੋਂ 38 ਹਜ਼ਾਰ ਰੁਪਏ ਅਤੇ ਵਾਰਦਾਤ ’ਚ ਵਰਤਿਆ ਗਿਆ ਆਟੋ ਬਰਾਮਦ ਹੋਇਆ ਹੈ। ਪੁਲਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ 1 ਸਮੀਰ ਵਰਮਾ ਨੇ ਦੱਸਿਆ ਕਿ 18 ਸਤੰਬਰ ਨੂੰ ਪਠਾਨਕੋਟ ਰੇਡੀਮੇਡ ਗਾਰਮੇਂਟ ਦਾ ਕੰਮ ਕਰਨ ਵਾਲੇ ਵਪਾਰੀ ਅਸ਼ਵਨੀ ਕੁਮਾਰ ਆਪਣੇ ਭਤੀਜੇ ਦੇ ਨਾਲ ਲੁਧਿਆਣਾ ਦੀ ਹੋਲਸੇਲ ਗਾਂਧੀ ਨਗਰ ਮਾਰਕਿਟ ’ਚ ਖਰੀਦੀ ਕਰਨ ਲਈ ਆਏ ਸੀ ਉਹ ਬਸ ਤੋਂ ਜਲੰਧਰ ਬਾਈਪਾਸ ਉਤਰੇ ਸੀ ਜਿਥੇ ਉਨ੍ਹਾਂ ਨੇ ਗਾਂਧੀ ਨਗਰ ਦਾ ਆਟੋ ਲਿਆ ਸੀ ਰਾਸਤੇ ’ਚ ਮੁਲਜ਼ਮਾਂ ਨੇ ਉਸਦੀ ਜੇਬ ’ਚ ਪਏ ਇਕ ਲੱਖ ਰੁਪਏ ਚੋਰੀ ਕਰ ਲਏ ਸਨ ਅਸ਼ਵਨੀ ਕੁਮਾਰ ਨੂੰ ਜਦੋਂ ਤੱਕ ਉਸਦੇ ਪੈਸੇ ਚੋਰੀ ਹੋਣ ਬਾਰੇ ਪਤਾ ਲੱਗਿਆ ਤਾਂ ਉਸਨੇ ਕਾਫੀ ਰੌਲਾ ਪਾਇਆ ਪਰ ਮੁਲਜ਼ਮ ਨਿਕਲ ਚੁੱਕੇ ਸਨ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਏ.ਡੀ.ਸੀ.ਪੀ ਸਮੀਰ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਡਵੀਜ਼ਨ ਚਾਰ ਦੇ ਐਸ.ਐਚ.ਓ ਇੰਸਪੈਕਟਰ ਗਗਨਪ੍ਰੀਤ ਸਿੰਘ ਮੌਕੇ ਤੇ ਪੁੱਜੀ ਅਤੇ ਉਨ੍ਹਾਂ ਨੇ ਪੁਲਸ ਟੀਮ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਕਈ ਥਿਊਰੀਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਰਵੀ ਦਾ ਪਤਾ ਲੱਗਿਆ ਅਤੇ ਪੁਲਸ ਨੇ ਰਵੀ ਨੂੰ ਗ੍ਰਿਫਤਾਰ ਕਰ 5 ਹਜ਼ਾਰ ਰੁਪਏ ਬਰਾਮਦ ਕੀਤੇ। ਜਿਸ ਤੋਂ ਬਾਅਦ ਉਪਕਾਰ ਅਤੇ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ ਕੋਲੋਂ 38 ਹਜ਼ਾਰ ਰੁਪਏ ਬਰਾਮਦ ਕੀਤੇ। ਪੁਲਸ ਪੁੱਛਗਿੱਛ ’ਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਕਿਸੇ ਵਿਅਕਤੀ ਨੂੰ ਪੈਸੇ ਉਧਾਰ ਲਏ ਸਨ। ਲੁੱਟ ਤੋਂ ਬਾਅਦ ਪਹਿਲਾਂ ਉਕਤ ਪੈਸੇ ਵਾਪਸ ਕੀਤੇ ਅਤੇ ਬਾਕੀ ਦੇ ਪੈਸੇ ਐਸ਼ ਪ੍ਰਸਤੀ ਕਰਨ ’ਚ ਉਡਾ ਦਿੱਤੇ। ਪੁਲਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਪਤਾ ਲਗਾਉਣ ’ਚ ਜੁਟੀ ਹੈ ਕਿ ਉਨ੍ਹਾਂ ਨੇ ਕਿੰਨੀਆਂ ਵਾਰਦਾਤਾਂ ਨੂੰ ਹੁਣ ਤੱਕ ਅੰਜਾਮ ਦਿੱਤਾ ਹੈ ਅਤੇ ਮੁਲਜ਼ਮਾਂ ਦੇ ਪਿਛਲੇ ਰਿਕਾਰਡ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
MP ਮੀਤ ਹੇਅਰ ਨੇ ਧਨੌਲਾ ’ਚ 55 ਲੱਖ ਦੇ ਵਿਕਾਸ ਕਾਰਜ ਦਾ ਰੱਖਿਆ ਨੀਂਹ-ਪੱਥਰ
NEXT STORY