ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਪਿੰਡ ਮਾਧੋਪੁਰ ਵਿਆਸ ਲਿੰਕ ਨਹਿਰ 'ਚ 30 ਫੁੱਟ ਉੱਚੇ ਪੁੱਲ ਤੋਂ ਆਪਣੀ ਜਾਨ ਖਤਰੇ 'ਚ ਪਾਕੇ ਬੱਚੇ ਨਹਿਰ 'ਚ ਛਲਾਂਗ ਲਗਾ ਰਹੇ ਹਨ। ਪਾਣੀ ਦੇ ਵੱਧਦੇ ਲੈਵਲ ਤੋਂ ਬੇਖੌਫ ਬੱਚੇ ਨਹਿਰ 'ਚ ਨਹਾਉਣ 'ਚ ਮਸਤ ਹਨ। ਇਥੇ ਨੇੜੇ ਸਾਫ ਲਿਖਿਆ ਕਿ ਨਹਿਰ ਦਾ ਪਾਣੀ ਕਿਸੇ ਵਕਤ ਵੀ ਵੱਧ ਸਕਦੈ ਤੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਸਬੰਧੀ ਜਦੋਂ ਪਠਾਨਕੋਟ ਦੇ ਏ.ਡੀ.ਸੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ।
ਬਰਸਾਤੀ ਮੌਸਮ 'ਚ ਨਹਿਰਾਂ ਦਾ ਪਾਣੀ ਇਕੋ ਦਮ ਵਧਣ ਦਾ ਡਰ ਰਹਿੰਦਾ ਹੈ ਜੇਕਰ ਤੁਸੀਂ ਵੀ ਆਪਣੇ ਇਲਾਕੇ 'ਚ ਬੱਚਿਆਂ ਨੂੰ ਇਸ ਤਰ੍ਹਾਂ ਨਹਾਉਂਦੇ ਦੇਖਦੇ ਹੋ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕੋ ਕਿਉਂਕਿ ਜਾਨ ਕੀਮਤੀ ਹੈ।
ਮਾਮਲਾ ਦੋ ਬੱਚਿਆਂ ਦੇ ਲਾਪਤਾ ਹੋਣ ਦਾ, ਪਰਿਵਾਰ ਵਲੋਂ ਦੂਜੇ ਦਿਨ ਵੀ ਧਰਨਾ ਜਾਰੀ (ਵੀਡੀਓ)
NEXT STORY