ਪਠਾਨਕੋਟ : ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ਼ ਸੈਕਸ਼ਨ ਨੂੰ 44 ਸਾਲ ਬਾਅਦ ਨਵਾਂ ਡੀਜ਼ਲ ਇੰਜਣ ਮਿਲਿਆ ਹੈ। ਮੁੰਬਈ ਦੀ ਪਰੇਲ ਵਰਕਸ਼ਾਪ 'ਚ ਬਣਾਏ ਜਾਣ ਤੋਂ ਬਾਅਦ ਇੰਜਣ ਨੂੰ ਬੁੱਧਵਾਰ ਨੂੰ ਪਠਾਨਕੋਟ 'ਚ ਲਿਆਂਦਾ ਗਿਆ। ਇੰਜਣ ਨੂੰ ਹਿਮਾਚਲ ਦੀਆਂ ਹਸੀਨ ਵਾਦੀਆਂ 'ਚ ਭੇਜਣ ਤੋਂ ਪਹਿਲਾਂ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ 'ਚ ਟਰਾਇਲ ਲਿਆ ਜਾਵੇਗਾ ਅਤੇ ਫਿੱਟ ਹੋਣ ਤੋਂ ਬਾਅਦ ਇਸ ਨੂੰ ਟਰੈਕ 'ਤੇ ਭੇਜਿਆ ਜਾਵੇਗਾ।
ਮੁੰਬਈ ਦੀ ਪਰੇਲ ਵਰਕਸ਼ਾਪ 'ਚ ਤਾਇਨਾਤ ਹੋ ਕੇ ਪਠਾਨਕੋਟ ਦੀ ਲੋਕੋ 'ਚ ਪਹੁੰਚਿਆ, ਇੰਜਣ ਨੰਬਰ 715 ਜੈੱਡਡੀਐੱਮ-3 ਸੁਰੱਖਿਆ ਦੀ ਦ੍ਰਿਸ਼ਟੀ ਤੋਂ ਅਹਿਮ ਹੈ। ਇਸ ਤੋਂ ਪਹਿਲਾਂ ਵਾਲੇ ਇੰਜਣਾਂ 'ਚ ਡਰਾਇਵਰ ਨੂੰ ਅੱਗੇ ਜ਼ਿਆਦਾ ਨਜ਼ਰ ਰੱਖਣੀ ਪੈਂਦੀ ਹੈ। ਦੂਜਾ ਕੈਬਿਨ ਇਕ ਹੀ ਤਰ੍ਹਾਂ ਦਾ ਹੋਣ ਕਾਰਨ ਸਟੇਸ਼ਨ 'ਤੇ ਸਟਿੰਗ ਕਰਦੇ ਸਮੇਂ ਜ਼ਿਆਦਾ ਲੱਗਦਾ ਹੈ। ਇਸ ਕਾਰਨ ਕਈ ਵਾਰ ਟਰੇਨ ਲੇਟ ਹੋ ਜਾਂਦੀ ਹੈ। ਨਵੇਂ ਇੰਜਣ ਦੇ ਦੋਵੇਂ ਪਾਸੇ ਕੈਬਿਨ ਹੈ। ਟਰੇਨ ਕਿਸੇ ਵੀ ਪਾਸੇ ਖੜ੍ਹੀ ਹੋਵੇ ਇੰਜਣ ਨੂੰ ਬਦਲ ਕੇ ਕੇਵਲ ਅੱਗੇ ਹੀ ਲਗਾਉਣਾ ਹੈ। ਇਸ ਤੋਂ ਬਾਅਦ ਇਸ ਨੂੰ ਸਿੰਗਨਲ ਦੇ ਕੇ ਰਵਾਨਾ ਕੀਤਾ ਜਾ ਸਕਦਾ ਹੈ। ਇੰਜਣ ਦੇ ਅੱਗੇ ਬੋਨਟ ਨਹੀਂ ਹੈ, ਜਿਸਦਾ ਡਰਾਇਵਰ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਡਰਾਇਵਰ ਆਪਣੇ ਕੈਬਿਨ ਤੋਂ ਸਿੱਧਾ ਟਰੈਕ 'ਤੇ ਨਜ਼ਰ ਰੱਖ ਸਕੇਗਾ ਅਤੇ ਉਸ ਨੂੰ 5 ਮੀਟਰ ਦੀ ਦੂਰੀ 'ਤੇ ਟਰੈਕ ਸਾਫ ਦਿਖਾਈ ਦੇਵੇਗਾ।
ਪੰਜਾਬ ਸਰਕਾਰ ਲਈ ਖਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਆਰਥਿਕ ਸੰਕਟ
NEXT STORY