ਗੁਰਦਾਸਪੁਰ,(ਹਰਮਨਪ੍ਰੀਤ): ਪਠਾਨਕੋਟ-ਅੰਮ੍ਰਿਤਸਰ ਰੇਲਵੇ ਲਾਈਨ 'ਤੇ ਅੱਜ ਸ਼ਾਮ ਚੱਲਦੀ ਰੇਲ ਗੱਡੀ ਦੇ ਡੱਬਿਆਂ ਨੂੰ ਇੰਜਣ ਨਾਲ ਜੋੜਨ ਵਾਲੀ ਹੁੱਕ ਖੁੱਲ੍ਹ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਰੇਲ ਗੱਡੀ ਦੇ ਡੱਬੇ ਵੱਖ ਹੋ ਗਏ ਪਰ ਕੁਝ ਹੀ ਦੂਰੀ 'ਤੇ ਸਟੇਸ਼ਨ ਹੋਣ ਕਾਰਣ ਪਹਿਲਾਂ ਹੀ ਗੱਡੀ ਦੀ ਰਫਤਾਰ ਘੱਟ ਹੋਣ ਕਾਰਣ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਾਣਕਾਰੀ ਮੁਤਾਬਕ ਅੱਜ ਸ਼ਾਮ ਵੇਲੇ ਕਟੜਾ-ਅਹਿਮਦਾਬਾਦ ਐਕਸਪ੍ਰੈਸ ਰੇਲ ਗੱਡੀ ਨੰਬਰ 9416 ਗੁਰਦਾਸਪੁਰ ਰਸਤਿਓਂ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ ਕਿ ਜਦ ਉਹ ਗੁਰਦਾਸਪੁਰ ਤੋਂ ਕੁਝ ਦੂਰੀ 'ਤੇ ਪਹੁੰਚੀ ਤਾਂ ਅਚਾਨਕ ਡੱਬਿਆਂ ਨੂੰ ਇੰਜਣ ਨਾਲ ਜੋੜਨ ਵਾਲੀ ਹੁੱਕ ਤਕਨੀਕੀ ਖਰਾਬੀ ਕਾਰਣ ਖੁੱਲ੍ਹ ਗਈ, ਜਿਸ ਕਾਰਣ ਇੰਜਣ ਡੱਬਿਆਂ ਨੂੰ ਪਿੱਛੇ ਛੱਡ ਕੇ ਕਰੀਬ 500 ਮੀਟਰ ਅੱਗੇ ਪਹੁੰਚ ਗਿਆ ਅਤੇ ਜਦੋਂ ਇੰਜਣ ਚਾਲਕ ਨੂੰ ਡੱਬਿਆਂ ਦੇ ਪਿੱਛੇ ਰਹਿਣ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਤੁਰੰਤ ਇੰਜਣ ਰੋਕਿਆ। ਇਸੇ ਦੌਰਾਨ ਗੱਡੀ ਦੀ ਰਫਤਾਰ ਘੱਟ ਹੋਣ ਕਾਰਣ ਪਿੱਛੇ ਰਹੇ ਡੱਬੇ ਵੀ ਆਸਾਨੀ ਨਾਲ ਰੁਕ ਗਏ, ਜਿਸ ਦੇ ਬਾਅਦ ਕਰੀਬ 20 ਮਿੰਟ ਗੱਡੀ ਖੜ੍ਹੀ ਰਹੀ ਅਤੇ ਤਕਨੀਕੀ ਮਾਹਿਰਾਂ ਨੇ ਦੁਬਾਰਾ ਗੱਡੀ ਦੀ ਜਾਂਚ ਕਰ ਕੇ ਉਸ ਨੂੰ ਇੰਜਣ ਨਾਲ ਜੋੜ ਕੇ ਅਗਲੀ ਮੰਜ਼ਿਲ ਲਈ ਰਵਾਨਾ ਕੀਤਾ। ਇਸ ਸਬੰਧੀ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਇਹ ਸਾਰਾ ਕੁਝ ਤਕਨੀਕੀ ਖਰਾਬੀ ਕਾਰਣ ਹੋਇਆ ਹੈ ਪਰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ।
ਕੈਪਟਨ ਅਮਰਿੰਦਰ ਸਿੰਘ ਵਲੋਂ ਰੂਪਨਗਰ ਦੇ ਮਾਸਟਰ ਪਲਾਨ 'ਚ ਸੋਧ ਨੂੰ ਹਰੀ ਝੰਡੀ
NEXT STORY