ਪਠਾਨਕੋਟ (ਧਰਮਿੰਦਰ ਠਾਕੁਰ) - ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਜਿੱਥੇ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਉੱਥੇ ਹੀ ਇਹ ਵਾਅਦੇ ਪਠਾਨਕੋਟ ਜ਼ਿਲੇ ਦੇ ਹਲਕਾ ਭੋਆ ਦੇ ਇਕ ਪਿੰਡ ਵਿਖੇ ਫੇਲ ਸਿੱਧ ਹੋ ਰਹੇ ਹਨ। ਭੋਆ ਹਲਕੇ ਦੇ ਪਿੰਡ ਭਗਵਾਨਪੁਰਾ ਨੂੰ ਅੱਜ-ਕੱਲ ਲੋਕ ਕੈਂਸਰ ਦੇ ਪਿੰਡ ਵਜੋਂ ਜਾਨਣ ਲੱਗੇ ਹਨ। ਇਸ ਪਿੰਡ 'ਚ ਰਹਿ ਰਹੇ ਦਰਜਨਾਂ ਲੋਕਾਂ ਦੀ ਜਿੰਦਗੀ ਭੱਠਿਆਂ ਦੇ ਧੂੰਏਂ ਨੇ ਖਰਾਬ ਕਰ ਦਿੱਤੀ ਹੈ। ਪਿੰਡ ਦਾ ਗੰਦਾ ਪਾਣੀ ਕਿੰਨੇ ਹੀ ਲੋਕਾਂ ਨੂੰ ਜ਼ਹਿਰ ਬਣ ਕੇ ਚੁੱਕਾ ਹੈ, ਜਿਸ ਦੇ ਬਾਵਜੂਦ ਦਰਜਨਾਂ ਲੋਕ ਅੱਜ ਵੀ ਭਿਆਨਕ ਬੀਮਾਰੀਆਂ ਤੋਂ ਪੀੜਤ ਹਨ। ਜਾਣਕਾਰੀ ਅਨੁਸਾਰ ਇਸ ਪਿੰਡ 'ਚ ਰਹਿ ਰਹੇ ਲੋਕਾਂ 'ਚੋਂ ਕਿਸੇ ਨੂੰ ਕੈਂਸਰ ਹੈ ਅਤੇ ਕਿਸੇ ਨੂੰ ਚਮੜੀ ਦਾ ਰੋਗ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਪਿਛਲੇ 4 ਸਾਲਾ 'ਚ 40 ਤੋਂ ਵੱਧ ਲੋਕਾਂ ਦੀਆਂ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ ਪਰ ਮੌਤ ਦੇ ਸਾਏ ਹੇਠ ਆਪਣੀ ਜਿੰਦਗੀ ਬਤੀਤ ਕਰ ਰਹੇ ਇਨ੍ਹਾਂ ਬੀਮਾਰ ਲੋਕਾਂ ਦੀ ਸਾਰ ਕੋਈ ਨਹੀਂ ਲੈ ਰਿਹਾ। ਕੁਝ ਸਮਾਂ ਪਹਿਲਾਂ ਸਰਵੇ ਦੇ ਨਾਂ 'ਤੇ 2 ਕੁ ਸਿਹਤ ਮੁਲਾਜ਼ਮ ਪਿੰਡ 'ਚ ਪੁੱਛ ਪੜਤਾਲ ਲਈ ਆਏ ਸਨ, ਜਿਨ੍ਹਾਂ ਨੇ ਵੀ ਮੁੜ ਕੇ ਪਿੱਛੇ ਨਹੀਂ ਵੇਖਿਆ।
ਇਸ ਮਾਮਲੇ ਦੇ ਸਬੰਧ 'ਚ ਸਿਹਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬੀਮਾਰੀਆਂ ਹੋਣ ਦਾ ਮੁੱਖ ਕਾਰਨ ਭੱਠਾ ਹੈ ਜਾਂ ਫਿਰ ਪਿੰਡ ਦਾ ਪਾਣੀ। ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪਿੰਡ ਦਾ ਸਰਵੇ ਕਰਨ ਮਗਰੋਂ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ, ਜਿਸ ਦੀ ਵਿਭਾਗੀ ਹੁਕਮਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਅੰਕੜੇ ਹੈਰਾਨੀਜਨਕ! 5 ਸਾਲਾਂ 'ਚ 370 ਫੀਸਦੀ ਵਧੀ ਏਡਜ਼ ਦੇ ਮਰੀਜ਼ਾਂ ਦੀ ਗਿਣਤੀ
NEXT STORY