ਪਠਾਨਕੋਟ (ਬਿਊਰੋ) - ਪਿਛਲੇ ਕਾਫੀ ਦਿਨਾਂ ਤੋਂ ਲਾਪਤਾ ਚੱਲ ਰਹੇ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਪੋਸਟਰ ਲੱਗਣ ਮਗਰੋਂ ਆਖਰਕਾਰ ਲੋਹੜੀ ਵਾਲੇ ਦਿਨ ਲੋਕਾਂ ਦੇ ਸਾਹਮਣੇ ਆ ਹੀ ਗਏ। ਜਾਣਕਾਰੀ ਮੁਤਾਬਕ ਸੰਨੀ ਦਿਓਲ ਨੇ ਪਠਾਨਕੋਟ ਅਤੇ ਗਰੁਦਾਸਪੁਰ ਦੇ ਲੋਕਾਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਜਿਥੇ ਮੁਬਾਰਕਾਂ ਦਿੱਤੀਆਂ, ਉਥੇ ਹੀ ਉਨ੍ਹਾਂ ਨਾਲ ਹੀ ਪਠਾਨਕੋਟ ਵਾਸੀਆਂ ਲਈ ਇਕ ਵੱਡਾ ਐਲਾਨ ਵੀ ਕਰ ਦਿੱਤਾ। ਸੰਨੀ ਦਿਓਲ ਨੇ ਆਪਣੇ ਜ਼ਿਲੇ ਦੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਪਠਾਨਕੋਟ 'ਚ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਸੜਕਾਂ ਨੂੰ ਚੌੜੀਆਂ ਕਰਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪੈਸੇ ਸੈਂਕਸ਼ਨ ਕਰਵਾ ਲਏ ਹਨ।
ਦੱਸ ਦੇਈਏ ਕਿ ਬੀਤੇ ਦਿਨ ਪਠਾਨਕੋਟ 'ਚ ਲੋਕਾਂ ਨੇ ਸੰਨੀ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਸਨ ਅਤੇ ਕਿਹਾ ਸੀ ਕਿ ਸੰਨੀ ਸੀਟ ਜਿੱਤ ਤੋਂ ਮਗਰੋਂ ਹੁਣ ਕਿਤੇ ਵੀ ਨਜ਼ਰ ਨਹੀਂ ਆ ਰਹੇ। ਉਸ ਦੇ ਬਾਰੇ ਬੋਲਦੇ ਹੋਏ ਸੰਨੀ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਵਿਰੋਧੀ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਹਲਕੇ ਲਈ ਕੰਮ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦਾ ਨੁਮਾਇੰਦਾ ਅਤੇ ਉਨ੍ਹਾਂ ਦੀਆਂ ਸਮੱਸਿਆ ਦੇ ਪ੍ਰਤੀ ਸੰਜੀਦਾ ਹਾਂ, ਜਿਨ੍ਹਾਂ ਨੂੰ ਹੱਲ ਕਰਨ ਦੀ ਮੇਰੇ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੈਰ ਸੰਨੀ ਨੇ ਪਠਾਨਕੋਟ ਵਾਸੀਆਂ ਨੂੰ ਲੋਹੜੀ ਦਾ ਤੋਹਫਾ ਤਾਂ ਦੇ ਦਿੱਤਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਸਲ 'ਚ ਇਹ ਤੋਹਫਾ ਸੰਨੀ ਆਪਣੇ ਦਰਸ਼ਨਾਂ ਨੂੰ ਕਦੋਂ ਦੇਣਗੇ।
ਵਿਆਹ ਤੋਂ ਪਹਿਲਾਂ ਅਗਵਾ ਹੋਇਆ ਲਾੜਾ, ਮਿਲੀ ਚਿੱਠੀ ਨੇ ਉਡਾਏ ਪਰਿਵਾਰ ਦੇ ਹੋਸ਼ (ਵੀਡੀਓ)
NEXT STORY