ਪਠਾਨਕੋਟ— ਜ਼ਿਲਾ ਪਠਾਨਕੋਟ ਤੋਂ 40 ਕਿਲੋਮੀਟਰ ਦੂਰ ਬਲਾਕ ਬਮਿਆਲ ਦੇ ਅਧੀਨ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ 'ਤੇ ਸਥਿਤ ਪਿੰਡ ਸਿੰਬਲ ਸਕੋਲ ਲਗਾਤਾਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਪਿੰਡ ਵਿਚ ਸਰਹੱਦੀ ਸੁਰੱਖਿਆ ਬਲ ਦੀ ਪੋਸਟ ਤੋਂ ਦੂਰਬੀਨ ਰਾਹੀਂ ਪਾਕਿਸਤਾਨ ਦੇ ਖੇਤ ਅਤੇ ਪਿੰਡ ਆਸਾਨੀ ਨਾਲ ਦੇਖੇ ਜਾ ਸਕਦੇ ਹਨ। ਜਦੋਂ ਦਾ ਲੋਕਾਂ ਨੂੰ ਇਸ ਜਗ੍ਹਾ ਬਾਰੇ ਪਤਾ ਲੱਗਾ ਹੈ ਉਦੋਂ ਤੋਂ ਇੱਥੇ ਲੋਕਾਂ ਦਾ ਮੇਲਾ ਲੱਗਣਾ ਸ਼ੁਰੂ ਗਿਆ ਹੈ। ਇਸ ਤੋਂ ਇਲਾਵਾ ਇੱਥੇ ਸ਼ਹੀਦ ਕੰਵਲਜੀਤ ਦਾ ਸ਼ਹੀਦੀ ਸਮਾਰਕ ਅਤੇ ਪੀਰ ਬਾਬਾ ਦੀ ਦਰਗਾਹ ਹੋਣ ਕਾਰਨ ਇੱਥੇ ਲਗਾਤਾਰ ਸੈਲਾਨੀ ਆ ਰਹੇ ਹਨ। ਇਸ ਤੋਂ ਪਹਿਲਾਂ ਇਹ ਨਜ਼ਾਰਾ ਕਿਸੇ ਹੋਰ ਪੋਸਟ ਤੋਂ ਨਹੀਂ ਸੀ ਦੇਖਿਆ ਜਾ ਸਕਦਾ। ਇੱਥੋਂ ਤੱਕ ਕਿ ਡੇਰਾ ਬਾਬਾ ਨਾਨਕ ਤੋਂ ਵੀ ਸਿਰਫ ਗੁਰਦੁਆਰਾ ਨਨਕਾਣਾ ਸਾਹਿਬ ਦੇ ਹੀ ਦਰਸ਼ਨ ਹੁੰਦੇ ਹਨ।
ਪੋਸਟ 'ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪੋਸਟ 'ਤੇ ਰੋਜ਼ਾਨਾ 100 ਦੇ ਕਰੀਬ ਅਤੇ ਹਰ ਵੀਰਵਾਰ ਨੂੰ 600-700 ਦੇ ਕਰੀਬ ਸੈਲਾਨੀ ਆਉਂਦੇ ਹਨ ਪਰ ਕਈ ਵਾਰ ਸੈਲਾਨੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਿਉਂਕਿ ਸਰਹੱਦੀ ਸੁਰੱਖਿਆ ਬਲ ਦੇ ਅਧਿਕਾਰੀਆਂ ਵਲੋਂ ਸੁਰੱਖਿਆ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੈਲਾਨੀਆਂ ਨੂੰ ਸਰਹੱਦ ਤੋਂ ਪਾਕਿਸਤਾਨ ਦੇਖਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕ ਇਸ ਪਿੰਡ ਨੂੰ ਵਾਹਘਾ ਬਾਰਡਰ ਦੀ ਤਰ੍ਹਾਂ ਟੂਰਿਸਟ ਪਲੇਸ ਐਲਾਨ ਕੀਤਾ ਜਾਵੇ ਤਾਂ ਜੋ ਇਸ ਪਿੰਡ ਨੂੰ ਰੁਜ਼ਗਾਰ ਮਿਲਣ ਦੇ ਨਾਲ-ਨਾਲ ਸੈਲਾਨੀਆਂ ਨੂੰ ਨਿਰਾਸ਼ ਨਾ ਪਰਤਣਾ ਪਏ।
ਟੂਰਿਸਟ ਹੱਬ ਬਣਾਉਣ ਦੀ ਕੀਤੀ ਜਾਵੇਗੀ ਕੋਸ਼ਿਸ਼: ਸਿੱਧੂ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਜਲਦੀ ਹੀ ਵਿਭਾਗ ਨੂੰ ਇਸ ਵਿਸ਼ੇ ਦੀ ਜਾਣਕਾਰੀ ਹਾਸਲ ਕਰਨ ਦੇ ਹੁਕਮ ਦਿੱਤੇ ਜਾਣਗੇ ਅਤੇ ਸਾਰੀ ਰਿਪੋਰਟ ਮਿਲ ਜਾਣ ਤੋਂ ਬਾਅਦ ਇਸ ਪਿੰਡ ਨੂੰ ਟੂਰਿਸਟ ਹੱਬ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਕੀਹਦੇ ਹੁਕਮ ਨਾਲ ਹੋਈ ਸੀ ਬਰਗਾੜੀ ਫਾਈਰਿੰਗ, ਵਰਗੇ 120 ਸਵਾਲ ਪੁੱਛੇਗੀ 'ਸਿੱਟ'
NEXT STORY