ਪਟਿਆਲਾ,(ਪਰਮੀਤ)- ਪਟਿਆਲਾ ਜ਼ਿਲੇ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋਣ ਨਾਲ ਹੁਣ ਤਕ ਹੋਈਆਂ ਮੌਤਾਂ ਦੀ ਗਿਣਤੀ 4 ਹੋ ਗਈ ਹੈ, ਜਦਕਿ 8 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਹੁਣ ਤਕ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 208 ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਤਕ ਜ਼ਿਲੇ ਵਿਚ 15753 ਸੈਂਪਲ ਲਏ ਜਾ ਚੁੱਕੇ ਹਨ, ਜਿਸ ਵਿਚੋਂ 14283 ਨੈਗੇਟਿਵ ਅਤੇ 208 ਪਾਜ਼ੀਟਿਵ ਆਏ ਹਨ ਜਦਕਿ 1242 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ 4 ਕੇਸਾਂ ਦੀ ਮੌਤ ਹੋ ਚੁੱਕੀ ਹੈ, 131 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਜਦਕਿ 73 ਕੇਸ ਐਕਟਿਵ ਹਨ।
ਉਨ੍ਹਾਂ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਕੇਸਾਂ ਵਿਚੋਂ ਪੰਜ ਪਟਿਆਲਾ ਸ਼ਹਿਰ ਦੇ, ਇਕ ਪਾਤੜਾਂ, ਇਕ ਨਾਭਾ ਤੇ ਇਕ ਰਾਜਪੁਰਾ ਦਾ ਰਹਿਣ ਵਾਲਾ ਹੈ।
ਪਟਿਆਲਾ ਦੀ ਯਾਦਵਿੰਦਰਾ ਕਲੋਨੀ ਦਾ ਰਹਿਣ ਵਾਲਾ 60 ਸਾਲਾ ਬਜ਼ੁਰਗ, ਜੋ ਥਾਈਰਾਈਡ ਅਤੇ ਸ਼ੂਗਰ ਦਾ ਮਰੀਜ਼ ਸੀ, ਜ਼ਿਆਦਾ ਬੀਮਾਰ ਹੋਣ ਕਾਰਨ ਕੱਲ੍ਹ ਰਾਜਿੰਦਰ ਹਸਪਤਾਲ ਲਿਆਂਦਾ ਗਿਆ ਸੀ, ਉਸ ਦੀ ਅੱਜ ਦੁਪਹਿਰ ਵੇਲੇ ਮੌਤ ਹੋ ਗਈ ਅਤੇ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਕਲੋਨੀ ਦੀ ਰਹਿਣ ਵਾਲੀ ਸਟਾਫ ਨਰਸ ਦੇ ਤਿੰਨ ਪਰਿਵਾਰਕ ਮੈਂਬਰ ਇਕ 83 ਸਾਲਾ ਮਹਿਲਾ, ਇਕ 53 ਸਾਲਾ ਵਿਅਕਤੀ ਤੇ ਇਕ 17 ਸਾਲਾ ਨੌਜਵਾਨ ਪਾਜ਼ੀਟਿਵ ਆਏ ਹਨ। ਇਸੇ ਤਰ੍ਹਾਂ ਨਾਭਾ ਦੇ ਡਾਕਟਰ ਰਾਵਲੇ ਸਟ੍ਰੀਟ ਦੇ ਪਾਜ਼ੀਟਿਵ ਵਿਅਕਤੀ ਦੀ 30 ਸਾਲਾ ਪਤਨੀ , ਪ੍ਰਤਾਪ ਕਲੋਨੀ ਪਟਿਆਲਾ ਦਾ 8 ਸਾਲਾ ਲੜਕਾ, ਰਾਜਪੁਰਾ ਦੇ ਡਾਲਮੀਆ ਵਿਹਾਰ ਦਾ 35 ਸਾਲਾ ਵਿਅਕਤੀ, ਜੋ ਬਾਹਰੀ ਰਾਜ ਤੋਂ ਆਇਆ ਸੀ, ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਿਸ਼ਨ ਨਗਰ ਦੇ ਰਹਿਣ ਵਾਲੇ ਦੋ ਅਤੇ ਕਾਲੋਮਾਜਰਾ ਦੇ ਇਕ ਵਿਅਕਤੀ ਨੂੰ ਕੋਰੋਨਾ ਕੇਅਰ ਸੈਂਟਰ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।
ਅੰਮ੍ਰਿਤਸਰ ਤੋਂ 2 ਖਾਲਿਸਤਾਨੀ ਅੱਤਵਾਦੀ ਗ੍ਰਿਫਤਾਰ
NEXT STORY