ਪਟਿਆਲਾ (ਬਲਜਿੰਦਰ)- ਸੋਸ਼ਲ ਮੀਡੀਆ ’ਤੇ ਬਿਨਾਂ ਦੇਖੇ-ਪਰਖੇ ਜੁੜ ਰਹੇ ਰਿਸ਼ਤਿਆਂ ਦੇ ਕਈ ਦਰਦਨਾਕ ਅੰਤ ਦੇਖਣ ਨੂੰ ਮਿਲੇ ਹਨ। ਅਜਿਹਾ ਹੀ ਇਕ ਅੰਤ ਪਟਿਆਲਾ ਸ਼ਹਿਰ ਦੇ ਵਿਕਾਸ ਨਗਰ ਵਿਖੇ ਦੇਖਣ ਨੂੰ ਮਿਲਿਆ, ਜਦੋਂ ਇਕ ਕੁੜੀ ਨੇ ਆਪਣੇ ਦੋਸਤ ਦੇ ਘਰ ਜਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਕੁੜੀ ਦੇ ਪਿਤਾ ਦੀ ਸ਼ਿਕਾਇਤ ’ਤੇ ਮੰਜੈਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ, ਉਸ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰਾਂ ਖਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ’ਚ 306 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਦਰਜ ਕੇਸ ’ਚ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਕੁੜੀ ਦੀ ਦੋਸਤੀ ਮੰਜੈਲ ਸਿੰਘ ਨਾਲ ਹੋ ਗਈ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਬਾਅਦ ’ਚ ਮੰਜੈਲ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਕਹਿਣ ’ਤੇ ਕਿਸੇ ਹੋਰ ਕੁੜੀ ਨਾਲ ਮੰਗਣੀ ਕਰਵਾ ਲਈ, ਜਿਸ ਕਾਰਨ ਉਨ੍ਹਾਂ ਦੀ ਕੁੜੀ ਪ੍ਰੇਸ਼ਾਨ ਰਹਿਣ ਲੱਗ ਪਈ। ਉਸ ਨੇ ਤੰਗ ਆ ਕੇ ਮੰਜੈਲ ਸਿੰਘ ਦੇ ਘਰ ਜਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਲਾਹੌਰ ਅਦਾਲਤ ਦਾ ਹੁਕਮ : ਲੋੜ ਪੈਣ ’ਤੇ ਇਮਰਾਨ ਖਾਨ ਨੂੰ ਐਂਬੂਲੈਂਸ ’ਚ ਲਿਆਕੇ ਕਰੋ ਪੇਸ਼
ਮਿਲੀ ਜਾਣਕਾਰੀ ਅਨੁਸਾਰ ਕੁੜੀ ਦੀ ਇੰਸਟਾਗ੍ਰਾਮ ’ਤੇ ਮੰਜੈਲ ਸਿੰਘ ਨਾਲ ਦੋਸਤੀ ਹੋਈ ਸੀ। ਮੰਜੈਲ ਸਿੰਘ ਦੀ ਮਾਤਾ ਵਿਧਵਾ ਹੈ ਅਤੇ ਉਹ ਦੋ ਭਰਾ ਅਤੇ ਇਕ ਭੈਣ ਹਨ। ਮ੍ਰਿਤਕ ਕੁੜੀ ਸਮਾਜ ਸ਼ਾਸਤਰ ’ਚ ਐੱਮ. ਏ. ਕਰ ਰਹੀ ਸੀ ਅਤੇ ਉਸ ਦੇ ਪਿਤਾ ਪੰਜਾਬ ਪੁਲਸ ’ਚ ਸਬ-ਇੰਸਪੈਕਟਰ ਤਾਇਨਾਤ ਸਨ। ਕੁੜੀ ਦਾ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਿਆ ਸੀ ਪਰ ਮੰਜੈਲ ਸਿੰਘ ਦਾ ਪਰਿਵਾਰ ਟਾਲ-ਮਟੋਲ ਕਰਨ ਲੱਗ ਪਿਆ, ਜਿਸ ਕਾਰਨ 15 ਫਰਵਰੀ ਨੂੰ ਕੁੜੀ ਮੰਜੈਲ ਸਿੰਘ ਦੇ ਘਰ ਪਹੁੰਚ ਗਈ। ਦੋਹਾਂ ’ਚ ਬਹਿਸ ਹੋਈ ਅਤੇ ਕੁੜੀ ਨੇ ਉਸ ਦੇ ਘਰ ’ਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਐੱਸ. ਐੱਚ. ਓ. ਤ੍ਰਿਪਡ਼ੀ ਇੰਸ. ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮੰਜੈਲ ਸਿੰਘ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਕੁੜੀ ਦਾ ਪਿਤਾ ਪੰਜਾਬ ਪੁਲਸ ’ਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹੈ। ਦੋਹਾਂ ਦੀ ਦੋਸਤੀ 8 ਮਹੀਨੇ ਪਹਿਲਾਂ ਇੰਸਟਾਗ੍ਰਾਮ ’ਤੇ ਹੋਈ ਸੀ ਪਰ ਪਿਆਰ ਪ੍ਰਵਾਨ ਨਾ ਚੜ੍ਹ ਸਕਿਆ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਿਆਹ ਦੇ 5 ਦਿਨ ਬਾਅਦ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤ 'ਚੋਂ ਮਿਲੀ ਲਾਸ਼
ED ਨੇ ਬੈਂਕ ਧੋਖਾਧੜੀ ਮਾਮਲੇ ’ਚ SEL ਟੈਕਸਟਾਈਲ ਦੀਆਂ 828 ਕਰੋੜ ਦੀਆਂ ਜਾਇਦਾਦਾਂ ਕੀਤੀਆਂ ਅਟੈਚ
NEXT STORY