ਪਟਿਆਲਾ (ਇੰਦਰਜੀਤ ਬਖਸ਼ੀ) - ਪਟਿਆਲਾ ਜ਼ਿਲੇ ’ਚ ਰਹਿ ਰਹੇ ਇਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਪਿਆ, ਜਦੋਂ ਉਨ੍ਹਾਂ ਦੇ ਜੀਅ ਦਾ ਲੰਡਨ 'ਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਜਾਣਕਾਰੀ ਅਨੁਸਾਰ ਪਟਿਆਲਾ ਦਾ ਹਰਿੰਦਰ ਕੁਮਾਰ ਸੁਨਿਹਰੇ ਭਵਿੱਖ ਦੀ ਭਾਲ ਕਰਨ ਵਿਦੇਸ਼ ਦੀ ਧਰਤੀ ਲੰਡਨ ਗਿਆ ਸੀ। ਲੰਡਨ ਵਿਖੇ ਉਹ ਆਪਣੇ 2 ਸਾਥੀਆਂ ਨਾਲ ਰਹਿੰਦਾ ਸੀ। ਐਤਵਾਰ ਰਾਤ ਸਾਢੇ ਕੁ 7 ਵਜੇ ਦੇ ਕਰੀਬ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ’ਚ ਕੁਝ ਵਿਅਕਤੀ ਨੇ ਤਿੰਨਾਂ 'ਤੇ ਚਾਕੂਆਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪੰਜਾਬੀ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਵਿੰਦਰ ਤੇ ਉਸਦੇ ਨਾਲ ਦੇ 2 ਸਾਥੀ ਮਿਲ ਕੇ ਨਵਾਂ ਕੰਮ ਸ਼ੁਰੂ ਕਰ ਰਹੇ ਸਨ, ਜੋ ਉਸਦੇ ਪਹਿਲੇ ਮਾਲਕ ਨੂੰ ਪਸੰਦ ਨਹੀਂ ਸੀ। ਇਸੇ ਗੱਲ ਦੀ ਰੰਜਿਸ਼ ਦੇ ਤਹਿਤ ਉਨ੍ਹਾਂ ਤਿੰਨਾਂ ਦਾ ਕਤਲ ਕਰ ਦਿੱਤਾ ਗਿਆ। ਦੂਜੇ ਪਾਸੇ ਪੀੜਤ ਪਰਿਵਾਰ ਨੇ ਸਾਂਸਦ ਪ੍ਰਨੀਤ ਕੌਰ, ਭਗਵੰਤ ਮਾਨ ਤੇ ਐੱਸ. ਪੀ. ਓਬਰਾਏ ਤੋਂ ਮੰਗ ਕੀਤੀ ਕਿ ਉਹ ਦਵਿੰਦਰ ਦੀ ਲਾਸ਼ ਵਾਪਸ ਲਿਆਉਣ 'ਚ ਉਨ੍ਹਾਂ ਦੀ ਮਦਦ ਕਰਨ। ਦੱਸ ਦੇਈਏ ਕਿ ਬੇਗਾਨੇ ਮੁਲਕ 'ਚ ਇਕ ਪੰਜਾਬੀ ਨੂੰ ਦੂਜੇ ਪੰਜਾਬੀ ਦਾ ਰੱਬ ਜਿੰਨਾ ਆਸਰਾ ਹੁੰਦਾ ਹੈ ਪਰ ਇਸ ਘਟਨਾ ਨੇ ਅੱਜ ਦੇ ਇਨਸਾਨ ਦੀ ਖੁਦਗਰਜ਼ੀ ਨੂੰ ਬੇਨਕਾਬ ਕਰਕੇ ਰੱਖ ਦਿੱਤਾ।
ਸਾਹਿਤਕ ਹੋ ਨਿਬੜਿਆ ਇਸ ਸਿੱਖ ਜੋੜੇ ਦਾ ਵਿਆਹ, ਹੋ ਰਹੇ ਹਰ ਪਾਸੇ ਚਰਚੇ
NEXT STORY