ਪਟਿਆਲਾ (ਬਖਸ਼ੀ)—ਪਿਛਲੇ ਦਿਨੀਂ ਪਟਿਆਲਾ ਦੇ ਅਬਲੋਵਾਲ ਇਲਾਕੇ 'ਚ ਬੀਤੀ ਰਾਤ ਘਰ 'ਚੋਂ ਸੈਰ ਕਰਨ ਲਈ ਨਿਕਲੇ ਪਤੀ-ਪਤਨੀ 'ਤੇ ਲੁਟੇਰਿਆਂ ਵਲੋਂ ਹਮਲਾ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਪਤੀ-ਪਤਨੀ ਨੂੰ ਲੁੱਟ ਦੀ ਵਾਰਦਾਤ ਤੋਂ ਬਾਅਦ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਪੁਲਸ ਵਲੋਂ ਖੁਲਾਸਾ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਪਤੀ ਵਲੋਂ ਹੀ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਨੂੰ ਠਿਕਾਣੇ ਲਗਾਉਣ ਦੀ ਸਾਜਿਸ਼ ਰਚੀ ਗਈ ਸੀ, ਜਿਸ ਤੋਂ ਬਾਅਦ ਪਤਨੀ ਦਾ ਕਤਲ ਕਰਕੇ ਝੁੱਠੀ ਲੁੱਟ ਦੀ ਵਾਰਦਾਤ ਦਿਖਾਈ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਪਿਛਲੇ ਦਿਨੀਂ ਰਾਜਿੰਦਰਾ ਹਸਪਤਾਲ 'ਚੋਂ ਬੜੀ ਚਾਲਾਕੀ ਨਾਲ ਛੁੱਟੀ ਲੈ ਕੇ ਭੱਜ ਨਿਕਲਿਆ ਸੀ, ਪਰ ਪੁਲਸ ਵਲੋਂ ਲਗਾਤਾਰ ਮਾਰੀ ਜਾ ਰਹੀ ਛਾਪੇਮਾਰੀ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੋਸ਼ੀ ਮਨਿੰਦਰ ਤੇ ਦੋਵਾਂ ਸਾਥੀਆਂ ਨੂੰ ਵੀ ਹਿਰਾਸਤ 'ਚ ਲੈ ਲਿਆ, ਜਿਨ੍ਹਾਂ ਨੇ ਪੈਸਿਆਂ ਦੇ ਬਦਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਅੰਮ੍ਰਿਤਸਰ ਦੇ ਪੇਂਟਰ ਨੇ ਤਿਆਰ ਕੀਤੀ ਗਾਂਧੀ ਜੀ ਦੀ ਪੇਂਟਿੰਗ
NEXT STORY