ਪਟਿਆਲਾ (ਵੈੱਬ ਡੈਸਕ) : ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਐਤਵਾਰ ਨੂੰ ਘੜਾਮ ਵਿਚ ਚੁਣਾਵੀ ਰੈਲੀ ਚੱਲ ਰਹੀ ਸੀ। 16 ਅਪ੍ਰੈਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਆਏ ਹਰਮੀਤ ਸਿੰਘ ਪਠਾਨਮਾਜਾਰਾ ਮੰਚ ਤੋਂ ਸੰਬੋਧਨ ਕਰ ਰਹੇ ਸਨ। ਅਚਾਨਕ ਉਹ ਸ਼੍ਰੋਅਦ ਜਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ। ਆਸ-ਪਾਸ ਖੜ੍ਹੇ ਕਾਂਗਰਸੀਆਂ ਅਤੇ ਪੰਡਾਲ ਵਿਚ ਬੈਠੀ ਜਨਤਾ ਨੇ ਹੂਟਿੰਗ ਕੀਤੀ ਤਾਂ ਗਲਤੀ ਦਾ ਅਹਿਸਾਸ ਹੋਇਆ। ਫਿਰ ਠੇਠ ਪੰਜਾਬੀ ਵਿਚ ਬੋਲੇ- ਮਾਫ ਕਰ ਦਿਓ ਯਾਰ, ਇੰਨੇ ਸਾਲ ਅਕਾਲੀਆਂ ਵਿਚ ਰਹਿ ਕੇ ਆਇਆ ਹਾਂ, ਗਲਤੀ ਹੋ ਗਈ। ਫਿਰ ਕਾਂਗਰਸ ਜਿੰਦਾਬਾਦ ਅਤੇ ਪ੍ਰਨੀਤ ਕੌਰ ਜਿੰਦਾਬਾਦ ਦੇ ਨਾਅਰੇ ਲਗਾਏ ਗਏ।
ਸਨੌਰ ਵਿਧਾਨ ਸਭਾ ਸੀਟ ਤੋਂ ਟਿਕਟ ਨਾ ਮਿਲਣ 'ਤੇ ਛੱਡਿਆ ਸੀ ਸ਼੍ਰੋਅਦ
2017 ਵਿਚ ਵਿਧਾਨ ਸਭਾ ਚੋਣਾਂ ਵਿਚ ਸਨੌਰ ਤੋਂ ਟਿਕਟ ਨਾ ਮਿਲਣ 'ਤੇ ਸ਼੍ਰੋਅਦ ਛੱਡ ਕੇ ਕਾਂਗਰਸ ਵਿਚ ਆਏ ਸਨ। ਕਾਂਗਰਸ ਨੇ ਸਨੌਰ ਤੋਂ ਟਿਕ ਨਹੀਂ ਦਿੱਤੀ ਤਾਂ ਕਾਂਗਰਸ ਨੂੰ ਵੀ ਅਲਵਿਦਾ ਕਹਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਸਨੌਰ ਸੀਟ ਤੋਂ ਚੋਣ ਲੜੀ ਸੀ। ਇਸ ਤੋਂ ਬਾਅਦ ਪਠਾਨਮਾਜਰਾ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿਚ ਸ਼ਾਮਲ ਹੋ ਗਏ। 19 ਦਿਨ ਪਹਿਲਾਂ ਹੀ ਕੈਪਟਨ ਨੇ ਦੁਬਾਰਾ ਕਾਂਗਰਸ ਵਿਚ ਸ਼ਾਮਲ ਕਰਾਇਆ ਸੀ।
ਭਾਜਪਾ ਦੀ ਰੈਲੀ 'ਚ 2 ਸੀਨੀਅਰ ਵਰਕਰਾਂ ਦੀ ਕੱਟੀ ਜੇਬ, ਲੱਗਾ 55 ਹਜ਼ਾਰ ਦਾ ਚੂਨਾ
NEXT STORY