ਪਟਿਆਲਾ (ਬਲਜਿੰਦਰ)—ਪਟਿਆਲਾ ਸ਼ਹਿਰ 'ਚ ਅੱਜ ਸਵੇਰੇ 7 ਵਜੇ ਤੋਂ ਲਗਾਤਾਰ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ 'ਚ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਜਾਣਕਾਰੀ ਮੁਤਾਬਕ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਵੀ ਪਾਣੀ ਭਰ ਗਿਆ ਅਤੇ ਕਈ ਪਲੇਅ ਸਕੂਲਾਂ ਵਲੋਂ ਤੇਜ਼ ਮੀਂਹ ਦੇ ਕਾਰਨ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਖੜ੍ਹੇ ਹੋਏ ਪਾਣੀ 'ਚ ਅਚਾਨਕ ਕਰੰਟ ਆ ਗਿਆ ਤੇ ਇਕ ਵਿਅਕਤੀ ਨੂੰ ਕਰੰਟ ਨੇ ਬੁਰੀ ਤਰ੍ਹਾਂ ਝਟਕ ਦਿੱਤਾ, ਜਿਸ ਨੂੰ ਇਲਾਕੇ ਦੇ ਲੋਕਾਂ ਨੇ ਚੁੱਕ ਕੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਪਹੁੰਚਾਇਆ, ਜਿੱਥੇ ਉਸ ਦਾ ਜ਼ੇਰੇ ਇਲਾਜ ਚੱਲ ਰਿਹਾ ਹੈ।


'ਟੀਚਰਜ਼ ਡੇਅ ਸਪੈਸ਼ਲ': ਇਨ੍ਹਾਂ ਮਹਾਨ ਅਧਿਆਪਕਾਂ ਨੇ ਬਦਲਿਆ ਸਿੱਖਣ ਦਾ ਨਜ਼ਰੀਆ
NEXT STORY