ਪਟਿਆਲਾ (ਰਾਜੇਸ਼)-ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸ਼ਹਿਰ ਦੀ ਜ਼ਿਲਾ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਹਿੰਦੁਸਤਾਨ ਵਿਚ ਸਿਰਫ ਕਾਂਗਰਸ ਹੀ ਇਕਮਾਤਰ ਰਾਜਨੀਤਕ ਪਾਰਟੀ ਹੈ ਜੋ ਦਲਿਤ ਤੇ ਪਛਡ਼ੇ ਸਮਾਜ ਦੀ ਹਿਤੈਸ਼ੀ ਹੈ। ਅਜ਼ਾਦੀ ਤੋਂ ਪਹਿਲਾਂ ਜਿੱਥੇ ਕਾਂਗਰਸ ਨੇ ਦੇਸ਼ ਨੂੰ ਅਜ਼ਾਦ ਕਰਵਾਇਆ, ਉਥੇ ਅਜ਼ਾਦੀ ਤੋਂ ਬਾਅਦ ਦੇਸ਼ ਅਤੇ ਕਮਜ਼ੋਰ ਤਬਕਿਆਂ ਦੇ ਵਿਕਾਸ ਲਈ ਕੰਮ ਕੀਤਾ। ਸ਼੍ਰੀ ਮਲਹੋਤਰਾ ਇਥੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਸੰਜੇ ਹੰਸ ਦੀ ਅਗਵਾਈ ਹੇਠ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਦੌਰਾਨ ਸੰਜੇ ਹੰਸ ਦੀ ਅਗਵਾਈ ਹੇਠ ਦਲਿਤ ਸਮਾਜ ਨੇ ਕੇ. ਕੇ. ਮਲਹੋਤਰਾ ਦਾ ਜ਼ਿਲਾ ਪ੍ਰਧਾਨ ਬਣਨ ’ਤੇ ਸਨਮਾਨ ਕੀਤਾ। ਮਲਹੋਤਰਾ ਨੇ ਕਿਹਾ ਕਿ ਸੰਜੇ ਹੰਸ ਕਾਂਗਰਸ ਦਾ ਜੁਝਾਰੂ ਵਰਕਰ ਹੈ। ਇਸੇ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ ਬਣਾ ਕੇ ਅਹਿਮ ਅਹੁਦਾ ਦਿੱਤਾ ਹੈ। ਜ਼ਿਲਾ ਪਟਿਆਲਾ ਵਿਚ ਕਾਂਗਰਸ ਪਾਰਟੀ ਨੇ ਜਿਥੇ ਸਾਧੂ ਸਿੰਘ ਧਰਮਸੌਤ ਨੂੰ ਕੈਬਨਿਟ ਮੰਤਰੀ ਬਣਾਇਆ ਹੈ, ਉਥੇ ਵਿਨਤੀ ਸੰਗਰ ਨੂੰ ਡਿਪਟੀ ਮੇਅਰ ਬਣਾ ਕੇ ਦਲਿਤ ਸਮਾਜ ਨੂੰ ਵੱਡਾ ਮਾਣ ਦਿੱਤਾ ਹੈ। ਭਵਿੱਖ ਵਿਚ ਵੀ ਪਾਰਟੀ ਇਸ ਸਮਾਜ ਨੂੰ ਹੋਰ ਸਨਮਾਨ ਦੇਵੇਗੀ। ਇਸ ਮੌਕੇ ਸੰਜੇ ਹੰਸ ਨੇ ਕਿਹਾ ਕਿ ਪਾਰਟੀ ਨੇ ਕੇ. ਕੇ. ਮਲਹੋਤਰਾ ਨੂੰ ਪ੍ਰਧਾਨ ਬਣਾ ਕੇ ਵਰਕਰਾਂ ਦਾ ਮਾਣ ਵਧਾਇਆ ਹੈ। ਸ਼੍ਰੀ ਮਲਹੋਤਰਾ ਹਰ ਵਰਕਰ ਨੂੰ ਨਾਲ ਲੈ ਕੇ ਚਲਦੇ ਹਨ। ਇਸ ਕਰ ਕੇ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਮੀਡੀਆ ਹੀ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦਾ ਮੁੱਖ ਜ਼ਰੀਆ: ਪ੍ਰਨੀਤ ਕੌਰ
NEXT STORY