Fact Check By boom
ਸੋਸ਼ਲ ਮੀਡੀਆ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਤਾਰੀਫ ਕਰ ਰਹੇ ਹਨ। ਬੂਮ ਨੇ ਆਪਣੇ ਫੈਕਟ ਚੈੱਕ ਵਿੱਚ ਪਾਇਆ ਕਿ ਵਾਇਰਲ ਵੀਡੀਓ ਸਾਲ 2018 ਦਾ ਹੈ, ਜਦੋਂ ਦਿੱਲੀ ਵਿੱਚ ਆਯੋਜਿਤ ਆਰਐੱਸਐੱਸ ਦੇ ਤਿੰਨ ਦਿਨਾਂ ਪ੍ਰੋਗਰਾਮ ਵਿੱਚ ਮੋਹਨ ਭਾਗਵਤ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਕਾਂਗਰਸ ਦੀ ਭੂਮਿਕਾ ਦਾ ਜ਼ਿਕਰ ਕਰ ਰਹੇ ਸੀ। ਇਸ ਦਾ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ।
ਕਰੀਬ ਇੱਕ ਮਿੰਟ ਦੇ ਇਸ ਵਾਇਰਲ ਵੀਡੀਓ ਵਿੱਚ ਮੋਹਨ ਭਾਗਵਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "...ਸਾਡੇ ਦੇਸ਼ ਦੇ ਲੋਕਾਂ ਵਿਚ ਸਿਆਸੀ ਸਮਝਦਾਰੀ ਘੱਟ ਹੈ। ਸੱਤਾ ਕਿਸ ਦੀ ਹੈ, ਇਸ ਦਾ ਕੀ ਮਹੱਤਵ ਹੈ, ਲੋਕ ਘੱਟ ਜਾਣਦੇ ਹਨ। ਸਾਡੇ ਦੇਸ਼ ਦੇ ਲੋਕਾਂ ਦੀ ਸਿਆਸੀ ਜਾਗ੍ਰਿਤੀ ਹੋਣੀ ਚਾਹੀਦੀ ਹੈ ਅਤੇ ਇਸ ਲਈ ਕਾਂਗਰਸ ਦੇ ਰੂਪ ਵਿੱਚ ਇੱਕ ਵੱਡਾ ਅੰਦੋਲਨ ਸਾਰੇ ਦੇਸ਼ ਵਿਚ ਖੜ੍ਹਾ ਹੋਇਆ ਹੈ।"
ਵੀਡੀਓ 'ਚ ਮੋਹਨ ਭਾਗਵਤ ਅੱਗੇ ਕਹਿੰਦੇ ਹਨ, ''ਉਸ ਵਿਚ ਕਈ ਆਤਮ-ਬਲੀਦਾਨ ਮਹਾਪੁਰਖ, ਜਿਨ੍ਹਾਂ ਦੀ ਪ੍ਰੇਰਨਾ ਅੱਜ ਵੀ ਸਾਡੇ ਜੀਵਨ ਵਿਚ ਪ੍ਰੇਰਨਾ ਵਜੋਂ ਕੰਮ ਕਰਦੀ ਹੈ, ਇਸ ਤਰ੍ਹਾਂ ਪੈਦਾ ਹੋਏ ਅਤੇ ਦੇਸ਼ ਦੇ ਆਮ ਆਦਮੀ ਨੂੰ ਆਜ਼ਾਦੀ ਦੇ ਰਾਹ 'ਤੇ ਲਿਆਉਣ ਦਾ ਕੰਮ ਉਸ ਧਾਰਾ ਨੇ ਕੀਤਾ...ਇਕ ਵੱਡਾ ਯੋਗਦਾਨ ਸਾਡੀ ਆਜ਼ਾਦੀ ਦੀ ਪ੍ਰਾਪਤੀ ਵਿਚ ਉਸ ਧਾਰਾ ਦਾ ਹੈ।"
ਫੇਸਬੁੱਕ 'ਤੇ ਉੱਤਰ ਪ੍ਰਦੇਸ਼ ਕਾਂਗਰਸ ਦੇ ਨੇਤਾ ਲਲਨ ਕੁਮਾਰ ਨੇ ਪੰਜ ਸਾਲ ਪੁਰਾਣੇ ਇਸ ਵੀਡੀਓ ਨੂੰ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਨਾਲ ਜੋੜਦੇ ਹੋਏ ਸ਼ੇਅਰ ਕੀਤਾ ਅਤੇ ਲਿਖਿਆ, 'ਪੰਜਵੇਂ ਪੜਾਅ ਤੋਂ ਬਾਅਦ RSS ਮੁਖੀ ਮੋਹਨ ਭਾਗਵਤ ਵੀ ਕਾਂਗਰਸ ਦੇ ਯੋਗਦਾਨ ਨੂੰ ਯਾਦ ਕਰਨ ਲੱਗੇ.!! ਮੋਦੀ ਜੀ ਜਾ ਰਹੇ ਹਨ...INDIA ਦੀ ਸਰਕਾਰ ਆ ਰਹੀ ਹੈ.. #RahulGandhi #INDIA_jeetega.
ਪੋਸਟ ਦਾ ਆਰਕਾਈਵ ਲਿੰਕ.
ਇਹ ਵੀਡੀਓ ਪੁਸ਼ਟੀ ਕਰਨ ਲਈ ਰਿਕਵੇਸਟ ਦੇ ਨਾਲ ਬੂਮ ਨੂੰ ਟਿਪਲਾਈਨ ਨੰਬਰ (+91 77009 06111) 'ਤੇ ਵੀ ਮਿਲਿਆ।
ਫੈਕਟ ਚੈੱਕ
ਵੀਡੀਓ ਦੇਖਣ ਤੋਂ ਬਾਅਦ ਅਸੀਂ ਦੇਖਿਆ ਕਿ ਇਹ ਖ਼ਬਰ ਨਿਊਜ਼ ਵੈੱਬਸਾਈਟ 'ਹਿੰਦੁਸਤਾਨ ਟਾਈਮਜ਼' ਦੇ ਹਵਾਲੇ ਤੋਂ ਦਿੱਤੀ ਗਈ ਸੀ, ਜਿਸ ਦਾ ਕ੍ਰੈਡਿਟ ANI ਨੂੰ ਦਿੱਤਾ ਗਿਆ ਸੀ। ਨਾਲ ਹੀ, ਵੀਡੀਓ ਵਿੱਚ 17 ਸਤੰਬਰ 2018 ਦੀ ਮਿਤੀ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਸ ਨਾਲ ਸਾਨੂੰ ਸ਼ੱਕ ਹੋਇਆ ਕਿ ਇਹ ਵੀਡੀਓ ਪੁਰਾਣੀ ਹੈ। ਇੱਥੋਂ ਸੰਕੇਤ ਲੈਂਦੇ ਹੋਏ ਅਸੀਂ ਵੀਡੀਓ ਨਾਲ ਸਬੰਧਤ ਕੀਵਰਡਸ ਨੂੰ ਗੂਗਲ 'ਤੇ ਸਰਚ ਕੀਤਾ ਗਿਆ। ਸਾਨੂੰ ਹਿੰਦੁਸਤਾਨ ਟਾਈਮਜ਼ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਇਹ ਵੀਡੀਓ 18 ਸਤੰਬਰ, 2018 ਨੂੰ ਅੱਪਲੋਡ ਕੀਤਾ ਹੋਇਆ ਮਿਲਿਆ।
ਇਸ ਦੇ ਵੇਰਵਿਆਂ ਵਿੱਚ ਦੱਸਿਆ ਗਿਆ ਕਿ ਆਰਐਸਐਸ ਨੇ ਰਾਜਧਾਨੀ ਦਿੱਲੀ ਵਿੱਚ ਤਿੰਨ ਦਿਨਾਂ ਲੈਕਚਰ ਲੜੀ ਦਾ ਆਯੋਜਨ ਕੀਤਾ। ਇਸ ਦੌਰਾਨ ਮੋਹਨ ਭਾਗਵਤ ਨੇ ਭਾਰਤੀ ਆਜ਼ਾਦੀ ਅੰਦੋਲਨ ਦੇ ਇਤਿਹਾਸ 'ਤੇ ਗੱਲਬਾਤ ਕਰਦੇ ਹੋਏ ਇਸ ਵਿਚ ਕਾਂਗਰਸ ਦੀ ਅਹਿਮ ਭੂਮਿਕਾ ਬਾਰੇ ਦੱਸਿਆ। ਐਡਵਾਂਸ ਖੋਜ ਦੀ ਮਦਦ ਨਾਲ ਸਾਨੂੰ ਨਿਊਜ਼ ਏਜੰਸੀ ਏਐੱਨਆਈ ਦੇ ਐਕਸ ਹੈਂਡਲ 'ਤੇ ਇਸ ਨਾਲ ਸਬੰਧਤ ਇੱਕ ਪੋਸਟ ਵੀ ਮਿਲਿਆ। 17 ਸਤੰਬਰ 2018 ਦੀ ਇਸ ਪੋਸਟ ਵਿੱਚ ਮੋਹਨ ਭਾਗਵਤ ਦੇ ਇਸ ਬਿਆਨ ਦੀ ਵੀ ਚਰਚਾ ਹੋਈ ਸੀ।
ਪੋਸਟ ਦਾ ਆਰਕਾਈਵ ਲਿੰਕ.
17 ਸਤੰਬਰ 2018 ਨੂੰ ਨਵਭਾਰਤ ਟਾਈਮਜ਼ ਅਤੇ ਹਿੰਦੁਸਤਾਨ ਸਮੇਤ ਕਈ ਅਖ਼ਬਾਰਾਂ ਨੇ ਵੀ ਇਸ ਬਿਆਨ ਨਾਲ ਸਬੰਧਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਸਨ। ਇਨ੍ਹਾਂ ਰਿਪੋਰਟਾਂ ਮੁਤਾਬਕ ਰਾਸ਼ਟਰੀ ਸਵੈਮ ਸੇਵਕ ਸੰਘ ਨੇ ਦਿੱਲੀ 'ਚ ਤਿੰਨ ਦਿਨ ਦਾ 'ਭਵਿੱਖ ਦਾ ਭਾਰਤ: ਆਰਐੱਸਐੱਸ ਪਰਸਪੈਕਟਿਵ' ਨਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਸ ਪ੍ਰੋਗਰਾਮ ਵਿੱਚ ਆਰਐਸਐਸ ਮੁਖੀ ਮੋਹਨ ਭਾਗਵਤ ਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ਾਂ ਦੀ ਗੱਲ ਕਰਦਿਆਂ ਕਾਂਗਰਸ ਦੇ ਯੋਗਦਾਨ ਦਾ ਜ਼ਿਕਰ ਕੀਤਾ ਸੀ।
(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
...ਜਦੋਂ ਰਾਹੁਲ ਗਾਂਧੀ ਨੇ ਬਾਪੂ ਬਲਕੌਰ ਸਿੰਘ ਸਾਹਮਣੇ ਸਟੇਜ 'ਤੇ ਲਾਇਆ ਸਿੱਧੂ ਮੂਸੇਵਾਲਾ ਦਾ ਗਾਣਾ '295'
NEXT STORY