ਪਟਿਆਲਾ, (ਪਰਮੀਤ)- ਪਟਿਆਲਾ ਜ਼ਿਲੇ ’ਚ ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਉਣ ਦੇ ਮੁਕਾਬਲੇ ਤੰਦਰੁਸਤ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਦਾ ਸਿਲਸਿਲਾ ਪਿਛਲੇ ਕੁੱਝ ਦਿਨਾਂ ਤੋਂ ਬਰਕਰਾਰ ਹੈ। ਅੱਜ ਜਿਥੇ ਕੁੱਲ 126 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆਏ, ਉਸ ਦੇ ਮੁਕਾਬਲੇ 291 ਮਰੀਜ਼ ਤੰਦਰੁਸਤ ਹੋ ਗਏ।
ਇਹ ਆਏ ਪਾਜ਼ੇਟਿਵ
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 126 ਕੇਸਾਂ ’ਚੋਂ 76 ਪਟਿਆਲਾ ਸ਼ਹਿਰ, 2 ਸਮਾਣਾ, 12 ਰਾਜਪੁਰਾ, 8 ਨਾਭਾ, ਬਲਾਕ ਭਾਦਸੋਂ ਤੋਂ 4, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲ ਪੁਰ ਤੋਂ 4, ਬਲਾਕ ਦੁਧਨਸਾਧਾ ਤੋਂ 1, ਬਲਾਕ ਸ਼ੁਤਰਾਣਾ ਤੋਂ 4 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 20 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 106 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਿਨਾਂ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਵਿਸਥਾਰ ’ਚ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸ ਪਟਿਆਲਾ ਸ਼ਹਿਰ ਦੇ ਤੱਫਜਲਪੁਰਾ, ਰਾਜਪੁਰਾ ਕਾਲੋਨੀ, ਮਿਲਟਰੀ ਕੈਂਟ, ਪ੍ਰੇਮ ਨਗਰ, ਘੇਰ ਸੋਢੀਆਂ, ਰਤਨ ਨਗਰ, ਅਮਨ ਬਾਗ, ਫੈਕਟਰੀ ਏਰੀਆ, ਲਾਹੋਰੀ ਗੇਟ, ਏਕਤਾ ਨਗਰ, ਗੁੱਡ ਅਰਥ ਕਾਲੋਨੀ, ਮਨਜੀਤ ਨਗਰ, ਭਾਦਸੋਂ ਰੋਡ, ਸਫਾਬਾਦੀ ਗੇਟ, ਸੇਵਕ ਕਾਲੋਨੀ, ਆਈ. ਟੀ. ਬੀ. ਪੀ., ਸੈਂਚੁਰੀ ਇਨਕਲੇਵ, ਚੰਦਾ ਸਿੰਘ ਕਾਲੋਨੀ, ਲੋਅਰ ਮਾਲ, ਨਿਊ ਲਾਲ ਬਾਗ, ਆਦਰਸ਼ ਕਾਲੋਨੀ, ਨੇਡ਼ੇ ਸਨੌਰੀ ਅੱਡਾ, ਖਾਲਸਾ ਮੁਹੱਲਾ, ਗੁਰਦਰਸ਼ਨ ਕਾਲੋਨੀ, ਨਿਊ ਬਸਤੀ ਬਡੂੰਗਰ, ਖਾਲਸਾ ਕਾਲੋਨੀ, ਮਿਲਟਰੀ ਕੈਂਟ, ਤ੍ਰਿਪਡ਼ੀ, ਮਾਡਲ ਟਾਊਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ-ਵੱਖ ਗੱਲੀ-ਮੁਹੱਲਿਆਂ ਅਤੇ ਕਾਲੋਨੀਆਂ ’ਚੋਂ ਪਾਏ ਗਏ ਹਨ। ਇਸੇ ਤਰ੍ਹਾਂ ਰਾਜਪੁਰਾ ਦੇ ਰੋਜ਼ ਕਾਲੋਨੀ, ਗਰਗ ਕਾਲੋਨੀ, ਗੀਤਾ ਕਾਲੋਨੀ, ਐੱਮ. ਐੱਲ. ਏ. ਰੋਡ, ਨੇਡ਼ੇ ਗਿਆਨ ਮੁਹੱਲਾ, ਨੇਡ਼ੇ ਮਹਾਵੀਰ ਮੰਦਰ, ਨਾਨਾਕਪੁਰਾ ਮੁਹੱਲਾ, ਨੇਡ਼ੇ ਐੱਨ. ਟੀ. ਸੀ. ਸਕੂਲ, ਆਦਰਸ਼ ਕਾਲੋਨੀ, ਨਾਭਾ ਦੇ ਬੇਦੀਅਨ ਸਟਰੀਟ, ਅਜੀਤ ਨਗਰ, ਨੇਡ਼ੇ ਰੈਸਟ ਹਾਊਸ, ਮਲੇਰੀਅਨ ਸਟਰੀਟ, ਪਾਂਡੁਸਰ ਮੁਹੱਲਾ, ਰੋਇਲ ਅਸਟੇਟ, ਹੀਰਾ ਮੁਹੱਲ, ਹਕੀਮਾ ਸਟਰੀਟ, ਸਮਾਣਾ ਦੇ ਘਡ਼ਾਮਾ ਪੱਤੀ ਅਤੇ ਹਰਬੰਸ ਕਾਲੋਨੀ ਤੋਂ ਇਲਾਵਾ ਹੋਰ ਵੱਖ-ਵੱਖ ਕਾਲੋਨੀਆਂ, ਗੱਲੀਆਂ-ਮੁਹੱਲਿਆਂ ਅਤੇ ਪਿੰਡਾਂ ’ਚੋਂ ਪਾਏ ਗਏ ਹਨ।
ਇਨ੍ਹਾਂ ਦੀ ਹੋਈ ਮੌਤ
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ 4 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ ਇਕ ਪਟਿਆਲਾ ਸ਼ਹਿਰ, ਇਕ ਰਾਜਪੁਰਾ, ਇਕ ਬਲਾਕ ਹਰਪਾਲਪੁਰ ਅਤੇ ਇਕ ਬਲਾਕ ਕਾਲੋਮਾਜਰਾ ਨਾਲ ਸਬੰਧਤ ਸਨ। ਪਹਿਲਾ ਪਟਿਆਲਾ ਦੇ ਰਣਜੀਤ ਨਗਰ ਦੀ ਰਹਿਣ ਵਾਲੀ 55 ਸਾਲਾ ਔਰਤ ਜੋ ਕਿ ਕਿਸੇ ਹੋਰ ਬੀਮਾਰੀ ਕਾਰਣ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਦਾਖਲ ਸੀ, ਦੂਜਾ ਰੋਜ਼ ਕਾਲੋਨੀ ਰਾਜਪੁਰਾ ਦੀ ਰਹਿਣ ਵਾਲੀ 60 ਸਾਲਾ ਔਰਤ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ, ਤੀਜਾ ਪਿੰਡ ਘਨੌਰ ਬਲਾਕ ਹਰਪਾਲਪੁਰ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਸ਼ੂਗਰ, ਹਾਈਪਰਟੈਂਸ਼ਨ ਅਤੇ ਕਿਡਨੀ ਦੀਆਂ ਬੀਮਾਰੀਆਂ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ, ਚੌਥਾ ਪਿੰਡ ਸੈਦ ਖੇਡ਼ੀ ਬਲਾਕ ਕਾਲੋਮਾਜਰਾ ਦਾ ਰਹਿਣ ਵਾਲਾ 21 ਸਾਲਾ ਨੌਜਵਾਨ, ਜੋ ਕਿ ਪੀਲੀਆ ਦੀ ਬੀਮਾਰੀ ਨਾਲ ਪੀਡ਼ਤ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ। ਇਹ ਸਾਰੇ ਮਰੀਜ਼ ਹਸਪਤਾਲਾਂ ’ਚ ਦਾਖਲ ਸਨ ਅਤੇ ਇਲਾਜ ਦੌਰਾਨ ਇਨ੍ਹਾਂ ਦੀ ਮੌਤ ਹੋ ਗਈ, ਜਿਸ ਨਾਲ ਹੁਣ ਜ਼ਿਲੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਦੀ ਗਿਣਤੀ 298 ਹੋ ਗਈ ਹੈ।
ਕੁੱਲ ਲਏ ਸੈਂਪਲ 1,41,583
ਨੈਗੇਟਿਵ 1,29,216
ਪਾਜ਼ੇਟਿਵ 10,767
ਮੌਤਾਂ 298
ਐਕਟਿਵ 1750
ਰਿਪੋਰਟ ਪੈਂਡਿੰਗ 1300
ਸੰਸਦ ਘੇਰਨ ਜਾ ਰਹੇ ਲੋਕ ਇਨਸਾਫ ਪਾਰਟੀ ਦੇ ਰੋਸ ਮਾਰਚ ਨੂੰ ਹਰਿਆਣਾ ਪੁਲਸ ਨੇ ਲਾਠੀਚਾਰਜ ਨਾਲ ਰੋਕਿਆ
NEXT STORY