ਪਟਿਆਲਾ,(ਪਰਮੀਤ) : ਪਟਿਆਲਾ ’ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਬੀਤੇ ਦਿਨ ਜੋ ਪਟਿਆਲਾ ’ਚ ਤੀਜਾ ਕੇਸ ਪਾਜ਼ੇਟਿਵ ਪਾਇਆ ਗਿਆ ਸੀ, ਅੱਜ ਦੇਰ ਰਾਤ ਉਸ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਤੀਜੇ ਕੋਰੋਨਾ ਪਾਜ਼ੀਟਿਵ ਕੇਸ ਦੇ 3 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ।
ਜ਼ਿਲਾ ਮੈਜਿਸਟਰੇਟ ਨੇ ਲੰਗਰ ਤੇ ਰਾਸ਼ਨ ਵੰਡਣ ’ਤੇ ਲਾਈ ਰੋਕ
ਇਸ ਦੌਰਾਨ ਹੀ ਜ਼ਿਲਾ ਮੈਜਿਸਟਰੇਟ ਕੁਮਾਰ ਅਮਿਤ ਨੇ ਸ਼ਹਿਰ ਵਿਚ ਲੰਗਰ ਅਤੇ ਰਾਸ਼ਨ ਵੰਡਣ ’ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ। ਸਿਵਲ ਸਰਜਨ ਨੂੰ ਪਟਿਆਲਾ ਦੀ ਮਿਉਂਸੀਪਲ ਹੱਦ ਅਤੇ ਹੱਦੋਂ ਬਾਹਰ ਪੈਂਦੇ ਸ਼ਹਿਰੀ ਇਲਾਕਿਆਂ ਦੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿਚ ਜ਼ਿਲਾ ਮੈਜਿਸਟਰੇਟ ਨੇ ਅੱਜ ਇਕ ਉੱਚ ਪੱਧਰੀ ਮੀਟਿੰਗ ਕਰ ਕੇ ਐਲਾਨ ਕੀਤਾ ਕਿ ਲੰਗਰ ਅਤੇ ਰਾਸ਼ਨ ਵੰਡਣ ਦਾ ਕੰਮ ਸਿਰਫ ਰੈੱਡ ਕਰਾਸ ਹੀ ਕਰੇਗਾ। ਲੰਗਰ ਵੰਡਣ ਮੌਕੇ ਭੀਡ਼ ਇਕੱਠੀ ਹੋਣ ਦਾ ਖਤਰਾ ਵਧ ਜਾਂਦਾ ਹੈ। ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ ਅਤੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਲੋਕਾਂ ਦੀ ਸਕਰੀਨਿੰਗ ਮੁਹਿੰਮ ਦੀ ਨਿਰਗਾਨੀ ਕਰਨਗੇ।
ਕੋਰੋਨਾ ਵਾਇਰਸ : ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਐਲਾਨਿਆ ਹਾਟਸਪਾਟ
NEXT STORY