ਪਟਿਆਲਾ,(ਪਰਮੀਤ)- ਜ਼ਿਲ੍ਹੇ ’ਚ ਅੱਜ 90 ਹੋਰ ਮਰੀਜ਼ਾਂ ਦੇ ਕੋਰੋਨਾ ਖਿਲਾਫ ਜੰਗ ਜਿੱਤਣ ਤੋਂ ਬਾਅਦ ਠੀਕ ਹੋਣ ਵਾਲਿਆਂ ਦੀ ਗਿਣਤੀ 5 ਹਜ਼ਾਰ ਟੱਪ ਗਈ ਹੈ। ਇਸ ਦੌਰਾਨ ਹੀ ਵੱਡੀ ਰਾਹਤ ਦੀ ਖਬਰ ਇਹ ਹੈ ਕਿ ਪਿਛਲੇ ਕੁਝ ਦਿਨਾਂ ਜਿਹਡ਼ੀ ਪਾਜ਼ੇਟਿਵ ਕੇਸ ਆਉਣ ਦੀ ਗਿਣਤੀ 100 ਤੋਂ ਘੱਟ ਨਹੀਂ ਰਹੀ ਸੀ, ਉਹ ਵੀ ਅੱਜ 95 ਰਹਿ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਅੱਜ 5 ਹੋਰ ਮੌਤਾਂ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 179 ਹੋ ਗਈ ਹੈ। ਹੁਣ ਤੱਕ 6692 ਕੇਸ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 5065 ਠੀਕ ਹੋ ਚੁੱਕੇ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 1448 ਹੈ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲੇ ’ਚ ਜਿਨ੍ਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਈ, ਉਹ ਸਾਰੇ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਸਨ। ਪਹਿਲਾ ਬਰਤਨ ਬਜ਼ਾਰ ਵਾਸੀ 45 ਸਾਲਾ ਵਿਅਕਤੀ ਜੋ ਕਿ ਪੁਰਾਣਾ ਸ਼ੂਗਰ ਅਤੇ ਕਿਡਨੀ ਦੀਆਂ ਬਿਮਾਰੀਆਂ ਦਾ ਮਰੀਜ਼ ਸੀ ਅਤੇ ਹਰਿਆਣਾ ਦੇ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ ਹਸਪਤਾਲ ਅਗਰੋਹਾਂ ਵਿਖੇ ਦਾਖਲ ਸੀ। ਦੂਸਰਾ ਅਾਹਲੂਵਾਲੀਆ ਸਟਰੀਟ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਦਿਮਾਗ ਦੀ ਕਿਸੇ ਬਿਮਾਰੀ ਕਾਰਣ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਦਾਖਲ ਹੋਇਆ ਸੀ। ਤੀਸਰਾ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਬੀ. ਪੀ. ਦਾ ਮਰੀਜ਼ ਸੀ। ਸਾਹ ਦੀ ਦਿੱਕਤ ਕਾਰਣ ਉਹ ਰਾਜਿੰਦਰਾ ਹਸਪਤਾਲ ਦਾਖਲ ਸੀ। ਚੌਥਾ ਮਹਾਰਾਜਾ ਯਾਦਵਿੰਦਰਾ ਐਨਕਲੇਵ ਦੀ ਰਹਿਣ ਵਾਲੀ 70 ਸਾਲ ਦੀ ਬਜ਼ੁਰਗ ਅੌਰਤ ਜੋ ਕਿ ਸ਼ੂਗਰ, ਬੀ. ਪੀ., ਕਿਡਨੀਆਂ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀਡ਼੍ਹਤ ਸੀ ਅਤੇ ਰਾਜਪੁਰਾ ਦੇ ਨਿੱਜੀ ਹਸਪਤਾਲ ’ਚ ਦਾਖਲ ਹੋਈ ਸੀ ਅਤੇ ਪੰਜਵਾਂ ਬਸੰਤ ਵਿਹਾਰ ਸਰਹੰਦ ਰੋਡ ਦਾ ਰਹਿਣ ਵਾਲਾ 80 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ। ਇਨ੍ਹਾਂ ਮਰੀਜ਼ਾਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਪਾਜ਼ੇਟਿਵ ਆਏ ਮਰੀਜ਼ਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 95 ਕੇਸਾਂ ’ਚੋਂ 44 ਪਟਿਆਲਾ ਸ਼ਹਿਰ, 4 ਸਮਾਣਾ, 11 ਰਾਜਪੁਰਾ, 10 ਨਾਭਾ, ਅਤੇ 26 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 12 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 83 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ।
ਡਾ. ਮਲਹੋਤਰਾ ਨੇ ਵਿਸਥਾਰ ’ਚ ਦੱਸਿਆ ਕਿ ਪਟਿਆਲਾ ਦੇ ਚਰਨ ਬਾਗ ਤੋਂ 5, ਸ਼ਹੀਦ ਊਧਮ ਸਿੰਘ ਨਗਰ ਅਤੇ ਸਾਹਿਬ ਚੰਦ ਦਫਤਰੀ ਗਲੀ ਤੋਂ 3-3, ਗਰੀਨ ਵਿਊ, ਸ੍ਰੀ ਚੰਦ ਮਾਰਗ, ਰਣਜੀਤ ਨਗਰ, ਸੈਂਟਰਲ ਜੇਲ, ਮਾਡਲ ਟਾਊਨ, ਉਪਕਾਰ ਨਗਰ, ਪੰਜਾਬੀ ਬਾਗ ਤੋਂ 2-2, ਭਾਖਡ਼ਾ ਕਾਲੋਨੀ, ਸੁੱਖ ਐਨਕਲੇਵ, ਨੋਰਥ ਅੈਵੀਨਿਊ, ਮਜੀਠੀਆ ਐਨਕਲੇਵ, ਸਰਦਾਰ ਪਟੇਲ ਐਨਕਲੇਵ, ਜਟਾਂ ਵਾਲਾ ਚੌਂਤਰਾ, ਸੇਵਕ ਕਾਲੋਨੀ, ਆਦਰਸ਼ ਨਗਰ, ਸੁੰਦਰ ਨਗਰ ਆਦਿ ਥਾਵਾਂ ਤੋਂ 1-1, ਨਾਭਾ ਦੇ ਵਿਕਾਸ ਕਾਲੋਨੀ ਤੋਂ 3, ਬੰਤ ਰਾਮ ਕਾਲੋਨੀ ਤੋਂ 2, ਨਿਊ ਪਟੇਲ ਨਗਰ, ਸੰਗਤਪੁਰਾ ਮੁਹੱਲਾ, ਅਜੀਤ ਨਗਰ, ਬਾਬਾ ਸਾਹਿਬ ਸਿੰਘ ਨਗਰ ਆਦਿ ਥਾਵਾਂ ਤੋਂ 1-1, ਰਾਜਪੁਰਾ ਨੇਡ਼ੇ ਦੁਰਗਾ ਮੰਦਿਰ, ਪੁਰਾਣਾ ਰਾਜਪੁਰਾ, ਰਾਜਪੁਰਾ ਟਾਊਨ ਤੋਂ 2-2, ਨਿਊ ਦਸਮੇਸ਼ ਕਾਲੋਨੀ, ਨੇਡ਼ੇ ਐੱਨ. ਟੀ. ਸੀ. ਸਕੂਲ, ਦੇਵ ਕਾਲੋਨੀ ਆਦਿ ਥਾਵਾਂ ਤੋਂ 1-1, ਸਮਾਣਾ ਦੇ ਅਗਰਸੈਨ ਕਾਲੋਨੀ, ਗੁਰੂ ਰਾਮ ਦਾਸ ਨਗਰ, ਵਡ਼ੈਚ ਕਾਲੋਨੀ ਆਦਿ ਤੋਂ 1-1 ਅਤੇ 34 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ’ਚ ਇਕ ਗਰਭਵਤੀ ਅੌਰਤ ਅਤੇ 2 ਪੁਲਸ ਕਰਮੀ ਵੀ ਸ਼ਾਮਲ ਹਨ।
ਕੁੱਲ ਲਏ ਸੈਂਪਲ 90683
ਨੈਗੇਟਿਵ 82541
ਪਾਜ਼ੇਟਿਵ 6692
ਰਿਪੋਰਟ ਪੈਂਡਿੰਗ 1250
ਤੰਦਰੁਸਤ ਹੋਏ 5065
ਮੌਤਾਂ 179
ਐਕਟਿਵ 1448
ਐੱਸ.ਐੱਸ.ਪੀ ਵਿਜੀਲੈਂਸ ਭਾਰਗਵ ਨੂੰ ਗਹਿਰਾ ਸਦਮਾ, ਕਰੀਬੀ ਰਿਸ਼ਤੇਦਾਰ ਦਾ ਦਿਹਾਂਤ
NEXT STORY