ਪਟਿਆਲਾ (ਬਲਜਿੰਦਰ, ਪਰਮੀਤ) : ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਦੌਰਾਨ ਪਟਿਆਲਾ ਮੁਕੰਮਲ ਬੰਦ ਰਿਹਾ। ਅਹਿਮ ਗੱਲ ਇਹ ਦੇਖਣ ਨੂੰ ਮਿਲੀ ਕਿ ਵਪਾਰੀਆਂ ਨੇ ਵੀ ਕਿਸਾਨਾਂ ਦਾ ਪੂਰਾ ਸਾਥ ਦਿੰਦੇ ਹੋਏ ਆਪਣੇ-ਆਪ ਬਜ਼ਾਰ ਬੰਦ ਕਰ ਦਿੱਤੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ 4 ਮਹੀਨੇ ਪੂਰੇ ਹੋਣ 'ਤੇ ਅੱਜ 'ਭਾਰਤ ਬੰਦ' ਦਾ ਐਲਾਨ, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਦੇ ਸਟਾਫ਼ ਨੇ ਵੀ ਬੰਦ ਦਾ ਸਮਰਥਨ ਕਰਦੇ ਹੋਏ ਸਵੇਰੇ ਹੀ ਗੇਟ ਬੰਦ ਕਰ ਦਿੱਤਾ। ਸ਼ਹਿਰ ਵਿਚ ਅੱਜ ਨਾ ਦੁੱਧ ਦੀ ਸਪਲਾਈ ਹੋਈ ਅਤੇ ਨਾ ਹੀ ਸਬਜ਼ੀ ਮੰਡੀ ਖੁੱਲ੍ਹੀ।
ਮੁਕੰਮਲ ਬੰਦ ਵਿਚ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਇਹ ਕਿਸੇ ਵੀ ਵਿਅਕਤੀ ਨੇ ਕਹਿ ਕੇ ਬੰਦ ਨਹੀ ਕਰਵਾਇਆ, ਸਗੋਂ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੋਕਾਂ ਨੇ ਖ਼ੁਦ ਹੀ ਬੰਦ ਨੂੰ ਭਾਰੀ ਸਮਰਥਨ ਦਿੱਤਾ।
ਇਹ ਵੀ ਪੜ੍ਹੋ : ਭਾਰਤ ਬੰਦ : 'ਮੋਹਾਲੀ' 'ਚ ਕਈ ਥਾਈਂ ਚੱਕਾ ਜਾਮ, ਸਿਰਫ ਇਨ੍ਹਾਂ ਮੁਲਾਜ਼ਮਾਂ ਨੂੰ ਲੰਘਣ ਦੀ ਇਜਾਜ਼ਤ (ਤਸਵੀਰਾਂ)
ਸਮੁੱਚੇ ਵਰਗ ਅੱਜ ਕਿਸਾਨਾਂ ਦੇ ਹੱਕ ਵਿਚ ਉਤਰੇ ਅਤੇ ਕੇਂਦਰ ਸਰਕਰ ਦੇ ਖ਼ਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਪਟਿਆਲਾ ਦੇ ਬਜ਼ਾਰਾਂ ਵਿਚ ਸੁੰਨ ਛਾਈ ਰਹੀ ਅਤੇ ਸਰਕਾਰੀ ਦਫ਼ਤਰਾਂ ਵਿਚ ਵੀ ਭੀੜ ਆਮ ਨਾਲੋਂ ਕਿਤੇ ਜ਼ਿਆਦਾ ਘੱਟ ਸੀ।
ਇਹ ਵੀ ਪੜ੍ਹੋ : 'ਪੰਜਾਬ ਪੁਲਸ' 'ਚ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਜਲਦ ਹੋਵੇਗੀ ਭਰਤੀ
ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਵੀ ਸੁੰਨੇ ਹੀ ਦਿਖਾਈ ਦੇ ਰਹੇ ਸਨ। ਪਟਿਆਲਾ ਵਿਚ ਬੰਦ ਦੇ ਦੌਰਾਨ ਥਾਂ-ਥਾਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਨੋਟ : ਪਟਿਆਲਾ 'ਚ ਭਾਰਤ ਬੰਦ ਦੇ ਮੁੰਕਮਲ ਅਸਰ ਬਾਰੇ ਦਿਓ ਆਪਣੀ ਰਾਏ
ਮੰਗਾਂ ਨੂੰ ਲੈ ਕੇ ਅਖੰਡਪਾਠੀ ਸੁਸਾਇਟੀ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ, ਵੇਖੋ ਤਸਵੀਰਾਂ
NEXT STORY