ਪਟਿਆਲਾ (ਬਖਸ਼ੀ)—ਮੁਕਤਸਰ 'ਚ ਕਾਂਗਰਸੀ ਕੌਂਸਲਰ ਦੇ ਭਰਾ ਤੇ ਉਸ ਦੇ ਸਾਥੀਆਂ ਵਲੋਂ ਇਕ ਮਹਿਲਾ ਦੀ ਕੁੱਟਮਾਰ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਹੁਣ ਕੈਪਟਨ ਦੇ ਸ਼ਹਿਰ ਪਟਿਆਲਾ 'ਚ ਕਾਂਗਰਸੀਆਂ ਦੀ ਬਦਮਾਸ਼ੀ ਸਾਹਮਣੇ ਆਈ ਹੈ। ਇੱਥੇ ਕਾਂਗਰਸ ਦੀ ਇਕ ਮਹਿਲਾ ਕੌਂਸਲਰ ਦੇ ਦਿਓਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਸ਼ਖ਼ਸ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਘਟਨਾ ਦੀ ਵੀ ਵੀਡੀਆ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਪੁਲਸ ਨੇ ਸ਼ਖ਼ਸ ਦਾ ਕੁਟਾਪਾ ਚਾੜ੍ਹਨ ਵਾਲੇ ਕੌਂਸਲਰ ਦੇ ਦਿਓਰ ਤੇ ਉਸ ਦੇ ਦੋ ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਘਟਨਾ ਪਟਿਆਲਾ ਦੇ ਮੋਚੀ ਮੁਹੱਲਾ ਨੇੜੇ ਅਨਾਰਦਾਣਾ ਚੌਕ ਦੇ ਕੋਲ ਦੀ ਦੱਸੀ ਜਾ ਰਹੀ ਹੈ। ਝਗੜੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਇਕ ਨੌਜਵਾਨ ਆਪਣੇ ਸਾਥੀਆਂ ਨਾਲ ਤਲਵਾਰ ਲੈ ਤੇ ਆਉਂਦਾ ਹੈ ਤੇ ਸ਼ਖ਼ਸ ਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ।ਇਸ ਦੌਰਾਨ ਨੇੜੇ-ਤੇੜੇ ਦੇ ਲੋਕਾਂ ਨੇ ਗੁੰਡਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੇ ਕੁਟਾਪਾ ਜਾਰੀ ਰੱਖਿਆ। ਪੁਲਸ ਨੇ 3 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਝਗੜਾ ਪੁਰਾਣੀ ਰੰਜਿਸ਼ ਕਰਕੇ ਦੱਸਿਆ ਜਾ ਰਿਹਾ ਹੈ।
ਸੰਨੀ ਦਿਓਲ ਨੇ 'ਫਾਦਰਜ਼ ਡੇਅ' 'ਤੇ ਪਿਤਾ ਨਾਲ ਸਾਂਝੀ ਕੀਤੀ ਤਸਵੀਰ
NEXT STORY