ਪਟਿਆਲਾ,(ਪਰਮੀਤ)- ਪਟਿਆਲਾ ਜ਼ਿਲੇ ਵਿਚ ਅੱਜ ਇਕ ਕਾਂਗਰਸੀ ਵਿਧਾਇਕ ਦੇ ਪੁੱਤਰ ਅਤੇ ਦੋ ਪੁਲਸ ਮੁਲਾਜ਼ਮਾਂ ਸਮੇਤ 62 ਹੋਰ ਕੇਸ ਪਾਜ਼ੇਟਿਵ ਆ ਗਏ ਹਨ । ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਦੇ ਨਵੇਂ ਕੇਸ ਆਉਣ ਤੋਂ ਬਾਅਦ ਜ਼ਿਲੇ ਵਿਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 901 ਹੋ ਗਈ ਹੈ, ਹੁਣ ਤੱਕ 15 ਕੇਸਾਂ ਦੀ ਮੌਤ ਹੋ ਗਈ ਹੈ, 376 ਠੀਕ ਹੋ ਗਏ ਹਨ ਅਤੇ 510 ਐਕਟਿਵ ਕੇਸ ਹਨ।
ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆਂ ਕਿ ਇਨ੍ਹਾਂ 62 ਕੇਸਾਂ ਵਿਚੋਂ 34 ਪਟਿਆਲਾ ਸ਼ਹਿਰ , 2 ਨਾਭਾ, 7 ਰਾਜਪੁਰਾ, 4 ਸਮਾਣਾ, 2 ਪਾਤੜਾਂ ਅਤੇ 13 ਵੱਖ-ਵੱਖ ਪਿੰਡਾਂ ਤੋਂ ਹਨ । ਇਨ੍ਹਾਂ ਵਿਚੋਂ 32 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੇਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 1 ਵਿਦੇਸ਼ ਤੋਂ ਆਉਣ, 29 ਨਵੇਂ ਕੇਸ ਫਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ । ਪਟਿਆਲਾ ਦੇ ਫਰੈਂਡਜ਼ ਐਨਕਲੈਵ ਤੋਂ ਚਾਰ, ਬਾਬੂ ਜੀਵਨ ਸਿੰਘ ਕਾਲੋਨੀ ਤੋਂ ਤਿੰਨ, ਮੋਦੀ ਸ਼ਾਪਿੰਗ ਪਲਾਜਾ, ਸੇਵਕ ਕਾਲੋਨੀ, ਮਜੀਠੀਆਂ ਐਨਕਲੈਵ ਤੋਂ ਦੋ-ਦੋ, ਯਾਦਵਿੰਦਰਾ ਕਾਲੋਨੀ, ਪਾਸੀ ਰੋਡ, ਗੁਰੂ ਨਾਨਕ ਨਗਰ, ਜਗਦੀਸ਼ ਕਾਲੋਨੀ, ਪੰਜਾਬੀ ਬਾਗ, ਪ੍ਰਤਾਪ ਨਗਰ, ਰਣਜੀਤ ਨਗਰ, ਗੋਬਿੰਦ ਨਗਰ, ਜੈ ਜਵਾਨ ਕਾਲੋਨੀ, ਹੀਰਾ ਨਗਰ, ਨਵੀਂ ਬਸਤੀ ਬਡੂੰਗਰ, ਖੇੜੀਜਟਾਂ, ਤੇਗ ਕਾਲੋਨੀ, ਲਹਿਲ ਕਾਲੋਨੀ, ਉਪਕਾਰ ਨਗਰ, ਦਰਸ਼ਨ ਸਿੰਘ ਨਗਰ, ਯਾਦਵਿੰਦਰਾ ਐਨਕਲੈਵ, ਆਦਰਸ਼ ਕਾਲੋਨੀ ਲਾਹੋਰੀ ਗੇਟ, ਗੁਰਬਖਸ਼ ਕਾਲੋਨੀ, ਮਾਡਲ ਟਾਉਨ ਤੋਂ ਇਕ-ਇਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ । ਰਾਜਪੂਰਾ ਦੇ ਡਾਲੀਮਾ ਵਿਹਾਰ ਤੋਂ ਤਿੰਨ, ਗਾਂਧੀ ਕਾਲੋਨੀ, ਦਸ਼ਮੇਸ਼ ਕਾਲੋਨੀ, ਕਨਿਕਾ ਗਾਰਡਨ, ਪੁਰਾਣਾ ਰਾਜਪੁਰਾ ਤੋਂ ਇਕ-ਇਕ, ਸਮਾਣਾ ਦੇ ਕ੍ਰਿਸ਼ਨਾ ਬਸਤੀ ਤੋਂ ਦੋ, ਪੀਰ ਗੋਰੀ ਮੁਹੱਲਾ ਅਤੇ ਅਨੰਦ ਨਗਰ ਤੋਂ ਇਕ-ਇਕ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ । ਇਸੇ ਤਰ੍ਹਾਂ ਨਾਭਾ ਦੇ ਪ੍ਰੇਮ ਨਗਰ ਅਤੇ ਥੇੜੀਆਂ ਸਟਰੀਟ ਤੋਂ ਇਕ-ਇਕ ਅਤੇ 13 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ । ਇਨ੍ਹਾਂ ਕੇਸਾਂ ਵਿਚ ਦੋ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ । ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ । ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਾਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ ।
ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ASI ਦੀ ਮੌਤ
NEXT STORY