ਪਟਿਆਲਾ (ਬਖਸ਼ੀ)—ਪਟਿਆਲਾ ਦੇ ਅਰਬਨ ਸਟੇਟ ਫੌਜ 'ਚ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਦੇ ਕਲਾਸ ਰੂਮ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 3 ਵਜੇ ਛੁੱਟੀ ਹੋਣ 'ਤੇ ਅਧਿਆਪਕ ਨਰਸਰੀ ਦੇ ਇਕ ਬੱਚੇ ਨੂੰ ਕਮਰੇ 'ਚ ਹੀ ਸੁੱਤਾ ਛੱਡ ਤਾਲਾ ਲਗਾ ਕੇ ਚਲੀ ਗਈ ਬਾਕੀ ਅਧਿਆਪਕ ਵੀ ਬਾਹਰਲੇ ਗੇਟ ਨੂੰ ਤਾਲਾ ਲਗਾ ਜਦੋਂ ਜਾਣ ਲੱਗੇ ਤਾਂ ਬੱਚੇ ਦੀ ਮਾਂ ਘਬਰਾਈ ਹੋਈ ਸਕੂਲ ਪਹੁੰਚੀ। ਇੰਨੇ ਨੂੰ ਸਕੂਲ ਦੇ ਅੰਦਰ ਕਮਰੇ 'ਚੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬੱਚੇ ਦੀਆਂ ਚੀਕਾਂ ਸੁਣ ਅਧਿਆਪਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਚਾਬੀਆਂ ਮੰਗਵਾ ਸਕੂਲ ਦੇ ਗੇਟ ਅਤੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਜਦੋਂ ਕਮਰੇ ਨੂੰ ਖੋਲ੍ਹਿਆ ਗਿਆ ਤਾਂ ਬੱਚਾ ਸਹਿਮਿਆ ਹੋਇਆ ਬੈਠਾ ਸੀ, ਜੋ ਆਪਣੀ ਮਾਂ ਨੂੰ ਦੇਖ ਚੁੱਪ ਹੋਇਆ।

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਜਿਥੇ ਲੋਕਾਂ ਨੇ ਸਕੂਲ 'ਤੇ ਭੜਾਸ ਕੱਢੀ,ਉਥੇ ਹੀ ਬੱਚੇ ਦੀ ਮਾਂ ਨੇ ਵੀ ਅਧਿਆਪਕਾਂ ਦੀ ਗਲਤੀ ਨਾ ਕੱਢਦਿਆਂ ਕਿਹਾ ਕਿ ਬੱਚਾ ਬੀਮਾਰ ਹੋਣ ਕਰਕੇ ਉਸ ਨੂੰ ਦਵਾਈ ਦਿੱਤੀ ਸੀ ਅਤੇ ਉਸ ਦਾ ਛੋਟਾ ਬੇਟਾ 3 ਵਜੇ ਆਪਣੀ ਭੈਣ ਨਾਲ ਆਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਸਹੀ-ਸਲਾਮਤ ਹੈ ਇਸ ਲਈ ਉਹ ਕਿਸੇ ਨੂੰ ਕਸੂਰਵਾਰ ਨਹੀਂ ਮੰਨਦੇ।

ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਬੱਚਾ ਬੀਮਾਰ ਸੀ , ਜਿਸਨੂੰ ਮਾਂ ਨੇ ਦਵਾਈ ਦੇ ਕੇ ਭੇਜਿਆ ਸੀ ਤੇ ਬੱਚਾ ਕਲਾਸਰੂਮ 'ਚ ਸੌ ਗਿਆ। ਬਾਕੀ ਅਧਿਆਪਕ ਦੀ ਅਣਗਹਿਲੀ ਵੀ ਹੈ ਤੇ ਇਸ ਲਈ ਉਸ ਤੋਂ ਜਵਾਬ-ਤਲਬੀ ਵੀ ਕੀਤੀ ਗਈ ਹੈ।ਇਸ ਮਾਮਲੇ 'ਚ ਵਿਭਾਗ ਵਲੋਂ ਸਕੂਲ ਅਧਿਆਪਕਾ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਬੱਚੇ ਦੇ ਮਾਪਿਆਂ ਤੋਂ ਲੈ ਕੇ ਆਟੋ ਡਰਾਈਵਰ ਤੱਕ ਸਭ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ।
ਮਾਤਾ-ਪਿਤਾ ਕਰ ਰਹੇ ਸਨ ਪੁੱਤ ਦੇ ਵਿਆਹ ਦੀ ਤਿਆਰੀ, ਚੀਨ ਤੋਂ ਆਈ ਮੌਤ ਦੀ ਖਬਰ
NEXT STORY