ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਵਿਚ ਵਿਚ ਬੰਦ ਵੱਡੇ ਗੈਂਗਸਟਰ ਅਤੇ ਅਪਰਾਧੀਆਂ ਦੀ ਅੱਜ ਬਾਰੀਕੀ ਨਾਲ ਜਾਂਚ ਕੀਤੀ ਗਈ। ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਡੀਆਈਜੀ ਜੇਲ੍ਹ ਦਲਜੀਤ ਸਿੰਘ ਰਾਣਾ ਦੀ ਅਗਵਾਈ ਵਿਚ ਇਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਲਗਭਗ 200 ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਇਸ ਸਰਚ ਆਪ੍ਰੇਸ਼ਨ ਵਿਚ ਸ਼ਾਮਲ ਸਨ। ਸਰਚ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਆਖਿਆ ਕਿ ਪੁਲਸ ਬਾਹਰ ਤਾਂ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਤੋੜ ਰਹੀ ਹੈ ਪਰ ਜੇਲ੍ਹਾਂ ਵਿਚ ਬੈਠੇ ਅਪਰਾਧੀ ਸੋਚਦੇ ਹਨ ਕਿ ਅਸੀਂ ਜੇਲ੍ਹ ਵਿਚੋਂ ਕ੍ਰਾਈਮ ਕਰਦੇ ਰਹਾਂਗੇ, ਇਹ ਉਨ੍ਹਾਂ ਦਾ ਵਹਿਮ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਵਿਚਾਲੇ ਵੱਡੀ ਅਪਡੇਟ! ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਵਰੁਣ ਸ਼ਰਮਾ ਨੇ ਕਿਹਾ ਕਿ ਪੁਲਸ ਨੇ ਜੇਲ੍ਹਾਂ ਵਿਚ ਬੈਠੇ ਅਪਰਾਧੀਆਂ 'ਤੇ ਪੂਰੀ ਤਰ੍ਹਾਂ ਨਕੇਲ ਕੱਸੀ ਹੈ। ਇਸੇ ਦੇ ਚੱਲਦੇ ਜੇਲ੍ਹਾਂ ਵਿਚ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚੋਂ ਬਰਾਮਦਗੀ ਦਾ ਵੇਰਵਾ ਪੁਲਸ ਵੱਲੋਂ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਸੈਲੂਨ ਮਾਲਕ ਨੇ ਪਤਨੀ ਸਣੇ 2 ਧੀਆਂ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਮਾਮਲੇ ਦੀ ਜਾਂਚ 'ਚ ਜੁੱਟੀ ਪੁਲਸ
NEXT STORY