ਪਟਿਆਲਾ (ਬਲਜਿੰਦਰ)—ਸ਼ਹਿਰ ਦੀ ਤੇਜ ਬਾਗ ਕਾਲੋਨੀ ਵਾਸੀ ਵਿਕਰਮਪ੍ਰਤਾਪ ਸਿੰਘ ਵੱਲੋਂ ਆਪਣੀ ਪਤਨੀ ਲਵਪ੍ਰੀਤ ਕੌਰ ਦੇ ਕਤਲ 'ਚ ਵਰਤਿਆ ਗਿਆ ਚਾਕੂ ਵੀ ਥਾਣਾ ਕੋਤਵਾਲੀ ਦੀ ਪੁਲਸ ਨੇ ਬਾਰਮਦ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰ ਕੇ ਥਾਣਾ ਕੋਤਵਾਲੀ ਦੇ ਐੈੱਸ. ਐੈੱਚ. ਓ. ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਚਾਕੂ ਵਾਰਦਾਤ ਵਾਲੀ ਥਾਂ ਕੋਲ ਝਾੜੀਆਂ 'ਚੋਂ ਬਰਾਮਦ ਹੋਇਆ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਵਿਕਰਮਪ੍ਰਤਾਪ ਸਿੰਘ ਇਸ ਸਮੇਂ ਕੋਤਵਾਲੀ ਪੁਲਸ ਦੇ ਕੋਲ ਰਿਮਾਂਡ 'ਤੇ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਵਿਕਰਮਪ੍ਰਤਾਪ ਆਪਣੀ ਪਤਨੀ ਲਵਪ੍ਰੀਤ ਸਮੇਤ 26 ਮਾਰਚ ਨੂੰ ਘਰੋਂ ਗਾਇਬ ਹੋ ਗਿਆ ਸੀ। ਦੋ ਦਿਨ ਬਾਅਦ ਉਸ ਨੇ ਪੁਲਸ ਕੋਲ ਸਰੰਡਰ ਕਰ ਕੇ ਦੱਸ ਦਿੱਤਾ ਸੀ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਨੂੰ ਕਾਰ ਸਮੇਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਹੈ। ਵਿਕਰਮਪ੍ਰਤਾਪ ਨੇ ਪਹਿਲਾਂ ਚਾਕੂ ਨਾਲ ਆਪਣੀ ਪਤਨੀ ਲਵਪ੍ਰੀਤ ਕੌਰ 'ਤੇ ਵਾਰ ਕਰ ਕੇ ਉਸ ਦੀ ਹੱਤਿਆ ਕੀਤੀ। ਬਾਅਦ ਵਿਚ ਕਾਰ ਸਮੇਤ ਭਾਖੜਾ ਨਹਿਰ 'ਚ ਸੁੱਟ ਦਿੱਤਾ ਸੀ। ਪੁਲਸ ਵਿਕਰਮਪ੍ਰਤਾਪ ਦੀ ਨਿਸ਼ਾਨਦੇਹੀ 'ਤੇ ਕਾਰ ਅਤੇ ਲਵਪ੍ਰੀਤ ਦੀ ਲਾਸ਼ ਬਰਾਮਦ ਕਰ ਲਈ ਸੀ।
Election Diary : ਜੇ. ਪੀ. ਕਾਰਨ ਤੀਜੇ ਡਿਪਟੀ ਪੀ. ਐੱਮ. ਬਣੇ ਸਨ ਚਰਨ ਸਿੰਘ
NEXT STORY