ਪਟਿਆਲਾ (ਇੰਦਰਜੀਤ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਸ ਸਾਲ ਪੂਰੀ ਦੁਨੀਆ 'ਚ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਉਲਾਸ ਨਾਲ ਮਨਾਇਆ ਗਿਆ। ਜੰਮੂ ਕਸ਼ਮੀਰ ਦੇ ਰਹਿਣ ਵਾਲੇ ਡਾਕਟਰ ਸਈਅਦ ਹਸਨ ਅਬਾਸ ਨੇ ਸ੍ਰੀ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਉਰਦੂ 'ਚ ਪੀ.ਐੱਚ.ਡੀ. ਕਰਕੇ ਸਿੱਖ ਭਾਈਚਾਰੇ ਦਾ ਦਿਲ ਜਿੱਤ ਲਿਆ। ਪੀ.ਐੱਚ.ਡੀ. ਕਰਨ ਮਗਰੋਂ ਅੱਜ ਪਟਿਆਲਾ ਦੇ ਦੁਖਨਿਵਾਰਨ ਸਾਹਿਬ ਵਿਖੇ ਪੁੱਜੇ ਡਾਕਟਰ ਸਈਅਦ ਅਬਾਸ ਦਾ ਐੱਸ.ਜੀ.ਪੀ.ਸੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਡਾਕਟਰ ਅਬਾਸ ਨੇ ਉਰਦੂ ਦੀ ਪੀ.ਐੱਚ.ਡੀ. ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੈ। ਡਾਕਟਰ ਅਨੁਸਾਰ ਪੀ.ਐੱਚ.ਡੀ. ਕਰਨ ਦਾ ਉਨ੍ਹਾਂ ਦਾ ਮੁਖ ਮਕਸਦ ਇਹ ਸੀ ਕਿ ਉਹ ਉਰਦੂ ਭਾਸ਼ਾ ਸਿੱਖ ਲੈਣ। ਉਰਦੂ ਆਉਣ ਨਾਲ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ 300 ਪੰਨਿਆਂ ਦੀ ਰਿਸਰਚ ਕੀਤੀ ਗਈ ਹੈ, ਜਿਸ ਨੂੰ ਉਹ ਜਲਦ ਕਿਤਾਬ ਦੇ ਰਾਹੀਂ ਲੋਕਾਂ ਅੱਗੇ ਰੱਖਣਗੇ।
ਜਗਮੇਲ ਦੇ ਪਰਿਵਾਰ ਤੇ ਸਰਕਾਰ ਵਿਚਾਲੇ 20 ਲੱਖ 'ਚ ਹੋਇਆ ਸਮਝੌਤਾ
NEXT STORY