ਪਟਿਆਲਾ (ਬਲਜਿੰਦਰ): ਪਟਿਆਲਾ ਪੁਲਸ ਨੇ ਬੀਤੀ ਰਾਤ ਨਕਲੀ ਸ਼ਰਾਬ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਦੀਪੇਸ਼ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ.ਐੱਸ.ਪੀ. ਪਟਿਆਲਾ ਮਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਸ ਨੇ ਵਿਸ਼ੇਸ਼ ਜਾਂਚ ਕਰਦਿਆਂ ਦੀਪੇਸ਼ ਨੂੰ ਰਾਜਪੁਰੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਵਲੋਂ ਦੀਪੇਸ਼ ਨੂੰ ਕਿੰਗਪਿਨ ਦੱਸਿਆ ਜਾ ਰਿਹਾ ਹੈ ਪਰ ਅਕਾਲੀ ਦਲ ਵਲੋਂ ਅਮਰੀਕ ਸਿੰਘ ਨੂੰ ਕਿੰਗਪਿਨ ਦੱਸਿਆ ਗਿਆ ਹੈ। ਪੁਲਸ 'ਤੇ ਪਿਛਲੇ ਕੁਝ ਦਿਨਾਂ ਤੋਂ ਨਕਲੀ ਸ਼ਰਾਬ ਦੇ ਮਾਮਲੇ 'ਚ ਜਿਨ੍ਹਾਂ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਦਬਾਅ ਸੀ।
ਇਸ ਦੇ ਚੱਲਦਿਆਂ 6 ਵਿਅਕਤੀਆਂ 'ਚੋਂ ਪੁਲਸ ਨੇ ਇਕ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਬੀਤੀ ਰਾਤ ਦੀਪੇਸ਼ ਨੂੰ ਵੀ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ 'ਚ ਸਭ ਤੋਂ ਅਹਿਮ ਗ੍ਰਿਫਤਾਰੀ ਅਮਰੀਕ ਦੀ ਹੈ, ਜੋ ਅਜੇ ਤੱਕ ਪੁਲਸ ਵਲੋਂ ਨਹੀਂ ਕੀਤੀ ਗਈ, ਇੱਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਸ ਨੇ ਰਾਜਪੁਰਾ ਜੀ.ਟੀ. ਰੋਡ 'ਤੇ ਇਕ ਬੰਦ ਪਏ ਸ਼ਹਿਰ 'ਚ ਨਕਲੀ ਸ਼ਰਾਬ ਬਣਾ ਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ 'ਚ ਕੁੱਲ 6 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਕੇਂਦਰੀ ਜੇਲ ਫਿਰੋਜ਼ਪੁਰ 'ਚ ਗੈਂਗਸਟਰ ਕੋਲੋਂ ਮੋਬਾਇਲ ਫੋਨ ਬਰਾਮਦ
NEXT STORY